Punjab
ਪੰਜਾਬ ਦੌਰੇ ‘ਤੇ ਰਾਜਪਾਲ ਗੁਲਾਬ ਚੰਦ ਕਟਾਰੀਆ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 9 ਫਰਵਰੀ ਨੂੰ ਪੰਜਾਬ ਆਉਣਗੇ। ਤੁਹਾਨੁੰ ਦੱਸ ਦੇਈਏ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ 4 ਸਰਹੱਦੀ ਜ਼ਿਲ੍ਹਿਆਂ ‘ਚ ਪੈਦਲ ਯਾਤਰਾ ਕਰਨਗੇ। ਰਾਜਪਾਲ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੀ ਕੜੀ ਵਜੋਂ ਇਹ ਪੈਦਲ ਯਾਤਰਾ ਕਰਨਗੇ।
ਜਾਣਕਾਰੀ ਲਈ ਦੱਸ ਦੇਈਏ ਕਿ ਰਾਜਪਾਲ ਦੌਰੇ ਦੇ ਪਹਿਲੇ ਦਿਨ ਯਾਨੀ 9 ਫਰਵਰੀ ਨੂੰ ਸਵੇਰੇ 11:30 ਵਜੇ ਤਰਨ ਤਾਰਨ ਤੋਂ ਯਾਤਰਾ ਦਾ ਆਗਾਜ਼ ਕਰਨਗੇ। ਫਿਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ 10 ਫਰਵਰੀ ਨੂੰ ਪੈਦਲ ਯਾਤਰਾ ਕਰਨਗੇ। ਤੀਜੇ ਦਿਨ ਯਾਨੀ 11 ਫਰਵਰੀ ਨੂੰ ਫ਼ਾਜ਼ਿਲਕਾ ‘ਚ ਯੁੱਧ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਕਰਨਗੇ। ਆਖਰੀ ਦਿਨ ਯਾਨੀ 12 ਫਰਵਰੀ ਨੂੰ ਸਵੇਰੇ 11.30 ਵਜੇ ਅਬੋਹਰ ਤੋਂ ਪੈਦਲ ਯਾਤਰਾ ਸ਼ੁਰੂ ਕਰਨਗੇ।
ਸਰਹੱਦੀ ਜ਼ਿਲ੍ਹਿਆਂ ’ਚ ਪਹਿਲਾਂ ਵੀ ਦੌਰੇ ਕੀਤੇ ਗਏ ਸਨ ਅਤੇ ਪਿਛਲੇ ਸਾਲ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਵੀ ਕੀਤੀ ਗਈ ਸੀ।
