Connect with us

Punjab

ਮਸ਼ਹੂਰ ਗਾਇਕ R NAIT ਨੇ ਮੰਗੀ ਮੁਆਫ਼ੀ

Published

on

ਆਰ. ਨੇਤ ਨੇ ਆਪਣੇ ਗੀਤ ਵਿੱਚ ਹਿੰਦੂ ਸਾਧੂਆਂ ਅਤੇ ਸਨਾਤਨ ਧਰਮ ਦੇ ਪਵਿੱਤਰ ਪ੍ਰਤੀਕਾਂ ਨੂੰ ਬਹੁਤ ਹੀ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਪੰਜਾਬੀ ਮਸ਼ਹੂਰ ਗਾਇਕ R NAIT ਇਸ ਵੇਲੇ ਵਿਵਾਦਾਂ ‘ਚ ਘਿਰ ਹੋਏ ਹਨ। ਸਿੰਗਰ ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ।

ਸਾਰਿਆਂ ਨੂੰ ਕਈ ਦਿਨਾਂ ਤੋਂ ਮੇਰੇ ਇੱਕ ਰੀਲ ਗਾਣੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅਸਲ ਵਿੱਚ ਲਿਖਣ ਵਾਲਾ ਹਮੇਸ਼ਾ ਉਹੀ ਲਿਖਦਾ ਹੈ ਜੋ ਆਪਣੇ ਆਲੇ-ਦੁਆਲੇ ਵੇਖਦਾ ਹੈ।
ਮੈਂ ਬਾਕੀ ਗੱਲ ਕਿਸੇ ਧਰਮ ਦਾ ਅਪਮਾਨ ਕਰਨਾ ਨਹੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਮੈਂ ਨਾਲੇ ਮੇਰਾ ਖੂਨ ਦਾ ਜਨਮ ਹਿੰਦੂ ਪਰਿਵਾਰ ਵਿੱਚ ਹੈ ਅਤੇ ਸਤਿਕਾਰ ਸਾਰੇ ਧਰਮਾਂ ਦਾ ਮੇਰੇ ਦਿਲ ਵਿੱਚ ਹੈ।
ਮੈਂ ਇੱਥੇ ਤੱਕ ਆਪਣੇ ਪੰਜਾਬ ਦੇ ਰੱਬ ਵਰਗੇ ਲੋਕਾਂ ਦੇ ਪਿਆਰ ਸਦਕਾ ਪਹੁੰਚਿਆ ਹਾਂ। ਮੇਰੇ ਚਾਹੁਣ ਵਾਲਿਆਂ ਨੂੰ ਲੱਗਦਾ ਹੈ ਕਿ ਮੈਂ ਸੱਚ-ਮੁੱਚ ਗਲਤ ਹਾਂ, ਫ਼ਿਰ ਮੈਨੂੰ ਜੋ ਸਜ਼ਾ
ਲਾਉਈ ਹੋਵੇ, ਮਨਜ਼ੂਰ ਹੈ। ਗਾਣਾ ਡਿਲੀਟ ਕਰਨ ਲਈ ਕਿਹਾ ਜਾ ਰਿਹਾ ਹੈ, ਕੁਝ ਭਰਾਵਾਂ ਵੱਲੋਂ। ਮੈਂ ਲੋਕਾਂ ਵਿੱਚ ਰੱਬ ਵੱਸਦੇ ਵੇਖੇ ਹਨ, ਜਿਵੇਂ ਤੁਸੀਂ ਕਹੋਗੇ, ਫ਼ੈਸਲਾ ਮਨਜ਼ੂਰ ਹੈ।
ਬਹੁਤ ਬੁਰਾ ਵਕਤ ਵੇਖ-ਵੇਖ ਕੇ ਇੱਥੇ ਤੱਕ ਪਹੁੰਚਿਆ ਹਾਂ। ਅੱਜ ਮੈਂ ਜੋ ਵੀ ਹਾਂ, ਤੁਹਾਡੇ ਪਿਆਰ ਕਰਕੇ ਹਾਂ। ਇਹ ਜੋ ਸਫ਼ਰ ਦੀ ਜ਼ਿੰਦਗੀ ਮਿਲੀ ਹੈ, ਇਹ ਵੀ ਤੁਹਾਡੇ ਪਿਆਰ ਕਰਕੇ ਹੈ। ਨਹੀਂ ਤਾਂ ਪਤਾ ਵੀ ਨਹੀਂ ਹੁਣ ਤੱਕ ਦੁਨੀਆ ‘ਤੇ ਹੋਣਾ ਵੀ ਸੀ ਜਾਂ ਨਹੀਂ।
ਪਿਆਰ ਬਣਾਈ ਰੱਖੋ ਸਾਰੇ। ਫ਼ੈਸਲਾ ਤੁਹਾਡੇ ਹੱਥ ਹੈ।

ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਿਖਿਆ ਹੈ– ਸਾਰਿਆ ਨੂੰ ਕਾਫ਼ੀ ਦਿਨਾਂ ਤੋਂ ਮੇਰੇ ਇੱਕ ਰੀਲ ਗਾਣੇ ਨੂੰ ਲੈਕੇ ਵਿਵਾਦ ਚੱਲ ਰਿਹੈ ਅਸਲ ਦੇ ਵਿੱਚ ਲਿਖਣ ਵਾਲਾ ਹਮੇਸ਼ਾ ਉਹੀ ਲਿਖਦੈ ਜੋ ਆਪਣੇ ਆਲੇ ਦੁਆਲੇ ਵੇਖਦੈ ਮੈਂ ਬਾਕੀ ਰਹੀ ਗੱਲ ਕਿਸੇ ਧਰਮ ਦਾ ਅਪਮਾਨ ਕਰਨਾ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਮੈਂ ਨਾਲੇ ਮੇਰਾ ਖੁਦ ਦਾ ਜਨਮ ਹਿੰਦੂ ਪਰਿਵਾਰ ਚੋ ਐ ਸਤਿਕਾਰ ਸਾਰੇ ਧਰਮਾਂ ਦਾ ਮੇਰੇ ਦਿਲ ਚ ਐ ਮੈਂ ਇੱਥੋਂ ਤੱਕ ਆਪਣੇ ਪੰਜਾਬ ਦੇ ਰੱਬ ਵਰਗੇ ਲੋਕਾਂ ਦੇ ਪਿਆਰ ਸਦਕਾ ਇੱਥੋਂ ਤੱਕ ਪਹੁੰਚਿਆ ਜੇ ਮੇਰੇ ਚਾਹੁਣ ਵਾਲਿਆਂ ਨੂੰ ਲੱਗਦਾ ਕਿ ਮੈਂ ਸੱਚ ਮੁੱਚ ਗਲਤ ਹਾਂ ਫੇਰ ਮੈਨੂੰ ਜੋ ਸਜ਼ਾ ਲਾਉਗੇ ਹੱਸ ਕੇ ਮਨਜ਼ੂਰ ਐ ਗਾਣਾ ਡਲੀਟ ਕਰਨ ਲਈ ਕਿਹਾ ਜਾ ਰਿਹਾ ਕੁੱਝ ਭਰਾਵਾਂ ਵੱਲੋਂ ਸੋ ਲੋਕਾਂ ਵਿੱਚ ਰੱਬ ਵੱਸਦੈ ਜਿਵੇਂ ਤੁਸੀਂ ਕਹੋਗੇ ਫ਼ੈਸਲਾ ਮਨਜ਼ੂਰ ਐ ਬਹੁਤ ਬੁਰਾ ਵਕਤ ਵੇਖ ਵੇਖ ਕੇ ਇੱਥੋਂ ਤੱਕ ਪਹੰਚੇ ਆ ਅੱਜ ਮੈਂ ਜੋ ਵੀ ਆ ਤੁਹਾਡੇ ਪਿਆਰ ਕਰਕੇ ਹਾਂ ਇਹ ਜੋ ਸੁੱਖ ਦੀ ਜ਼ਿੰਦਗੀ ਮਿਲੀ ਐ ਇਹ ਵੀ ਤੁਹਾਡੇ ਪਿਆਰ ਕਰਕੇ ਐ ਨਹੀਂ ਤਾ ਪਤਾ ਵੀ ਨਹੀਂ ਹੁਣ ਤੱਕ ਦੁਨੀਆਂ ਤੇ ਹੋਣੇ ਵੀ ਸੀ ਜਾਂ ਨਹੀਂ ਪਿਆਰ ਬਣਾ ਕੇ ਰੱਖੋ ਸਾਰੇ ਫੈਸਲਾ ਤੁਹਾਡੇ ਹੱਥ ਤੁਹਾਡਾ ਆਪਣਾ ਆਰ ਨੇਤ