News
ਮਿਲਾਨ ਕੰਸਰਟ ’ਚ ਦਿਲਜੀਤ ਨੇ ਫੈਨ ਨੂੰ ਦਿੱਤਾ ਧਾਰਮਿਕ ਸਤਿਕਾਰ ਦਾ ਸੰਦੇਸ਼
ਪੰਜਾਬੀ ਗਾਇਕ “ਦਿਲਜੀਤ ਦੋਸਾਂਝ” ਇੱਕ ਵਾਰ ਫਿਰ ਆਪਣੇ ਅੰਦਾਜ਼ ਕਰਕੇ ਸੁਰਖੀਆਂ ’ਚ ਹਨ। ਮਿਲਾਨ ’ਚ ਹੋਏ ਕੰਸਰਟ ਦੌਰਾਨ ਦਿਲਜੀਤ ਨੇ ਇੱਕ ਫੈਨ ਨੂੰ ਧਾਰਮਿਕ ਸਤਿਕਾਰ ਦਾ ਸੰਦੇਸ਼ ਦਿੱਤਾ।
ਦਰਅਸਲ, ਇੱਕ ਫੈਨ ਨੇ ਅਜਿਹੀ T-ਸ਼ਰਟ ਪਹਿਨੀ ਹੋਈ ਸੀ, ਜਿਸ ’ਤੇ ‘ਇਕ ਓਅੰਕਾਰ’ ਦੇ ਨਾਲ ਦਿਲਜੀਤ ਦਾ ਨਾਂ ਵੀ ਲਿਖਿਆ ਹੋਇਆ ਸੀ। ਦਿਲਜੀਤ ਨੇ ਇਸ ਵੱਲ ਧਿਆਨ ਦਿੰਦਿਆਂ ਫੈਨ ਨੂੰ ਗੁੱਸੇ ਦੀ ਬਜਾਏ ਪਿਆਰ ਅਤੇ ਸ਼ਾਂਤ ਢੰਗ ਨਾਲ ਸਮਝਾਇਆ।
ਦਿਲਜੀਤ ਨੇ ਕਿਹਾ ਕਿ ‘ਇਕ ਓਅੰਕਾਰ’ ਪਵਿੱਤਰ ਹੈ ਅਤੇ ਇਸ ਦੇ ਨਾਲ ਆਪਣਾ ਨਾਂ ਨਹੀਂ ਲਿਖਣਾ ਚਾਹੀਦਾ। ਉਨ੍ਹਾਂ ਨੇ ਫੈਨ ਨੂੰ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਲਈ ਕਿਹਾ।
ਇਸ ਤੋਂ ਬਾਅਦ ਫੈਨ ਨੇ ਸਟੇਜ ’ਤੇ ਹੱਥ ਜੋੜ ਕੇ ਮੁਆਫ਼ੀ ਮੰਗੀ। ਦਿਲਜੀਤ ਨੇ ਵੀ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਫੈਨ ਨੂੰ ਮੁਆਫ਼ ਕਰ ਦੇਣ।
ਫੈਨ ਨੇ ਬਾਅਦ ਵਿੱਚ ਕਿਹਾ ਕਿ T-ਸ਼ਰਟ ਤਿਆਰ ਕਰਵਾਉਂਦੇ ਸਮੇਂ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਦਿਲਜੀਤ ਦਾ ਨਾਂ ‘ਇਕ ਓਅੰਕਾਰ’ ਦੇ ਇੰਨਾ ਨੇੜੇ ਆ ਜਾਵੇਗਾ। ਫੈਨ ਨੇ ਸਪੱਸ਼ਟ ਕੀਤਾ ਕਿ ਉਸ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।
ਫੈਨ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਆਪਣੀ ਗਲਤੀ ਲਈ ਮੁਆਫ਼ੀ ਮੰਗੀ ਗਈ ਹੈ।
ਉੱਥੇ ਹੀ ਦਿਲਜੀਤ ਦੇ ਇਸ ਸ਼ਾਂਤ, ਪਿਆਰ ਭਰੇ ਅਤੇ ਸਤਿਕਾਰਪੂਰਨ ਅੰਦਾਜ਼ ਦੀ ਸੋਸ਼ਲ ਮੀਡੀਆ ’ਤੇ ਤਾਰੀਫ਼ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਲਜੀਤ ਨੇ ਮਾਮਲੇ ਨੂੰ ਵਿਵਾਦ ਬਣਾਉਣ ਦੀ ਬਜਾਏ ਸਮਝਦਾਰੀ ਅਤੇ ਸਤਿਕਾਰ ਨਾਲ ਹੱਲ ਕੀਤਾ।
