Connect with us

India

ਲੁਧਿਆਣਾ ਟ੍ਰੈਫਿਕ ਪੁਲਿਸ ਦੀ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ, ਦਿਮਾਗੀ ਤੌਰ ‘ਤੇ ਸੀ ਪਰੇਸ਼ਾਨ

Published

on

ਲੁਧਿਆਣਾ, 26 ਮਈ( ਸੰਜੀਵ ਸੂਦ): ਲੁਧਿਆਣਾ ਵਿੱਚ ਇੱਕ ਟ੍ਰੈਫਿਕ ਕਾਂਸਟੇਬਲ ਵੱਲੋਂ ਅੱਜ ਖੁਦਕੁਸ਼ੀ ਕਰ ਲਈ ਗਈ, ਮ੍ਰਿਤਕਾ ਦਾ ਨਾਂ ਕਮਲਜੀਤ ਕੌਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਇਕ ਬੇਟੀ ਅਤੇ ਇਕ ਬੇਟਾ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਕੀਤੀ ਸੀ ਅਤੇ ਉਦੋਂ ਤੋਂ ਹੀ ਉਹ ਕਾਫ਼ੀ ਪ੍ਰੇਸ਼ਾਨ ਸੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ।

ਉਧਰ ਦੂਜੇ ਪਾਸੇ ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਕਮਲਜੀਤ ਆਪਣੇ ਪਤੀ ਦੇ ਨਾਲ ਤਲਾਕ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ ਅਤੇ ਦੋਵਾਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਕਰਕੇ ਉਹ ਮਾਨਸਿਕ ਤਣਾਅ ‘ਚ ਰਹਿੰਦੀ ਸੀ ਅਤੇ ਬੀਤੇ ਦਿਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਅੱਜ ਉਸ ਦੀ ਉੱਥੇ ਮੌਤ ਹੋ ਗਈ।

Continue Reading
Click to comment

Leave a Reply

Your email address will not be published. Required fields are marked *