Amritsar
ਕਿਰਾਇਆ ਨਾ ਦੇ ਪਾਉਣ ਕਰਕੇ ਘਰਾਂ ਤੋਂ ਬੇਘਰ ਹੋਈਆਂ ਨਾਗਾਲੈਂਡ ਦੀਆਂ 99 ਮਹਿਲਾਵਾਂ ਨੂੰ ਲੈਕੇ ਅੰਮ੍ਰਿਤਸਰ ਤੋਂ ਨਾਗਾਲੈਂਡ ਲਈ 3 ਬੱਸਾਂ ਰਵਾਨਾ
ਕੋਰੋਨਾ ਕਰਕੇ ਪੂਰੀ ਦੁਨੀਆ ਵਿਚ ਕਾਰੋਬਾਰ ਉੱਤੇ ਰੋਕ ਲੱਗ ਗਈ ਹੈ। ਇਸ ਮਹਾਮਾਰੀ ਦੇ ਮਦੇਨਜ਼ਰ ਲਾਕ ਡਾਊਨ ਐਲਾਨਿਆ ਗਿਆ ਜਿਸਦੇ ਕਰਕੇ ਕਈ ਮਜ਼ਦੂਰ ਬੇਘਰ ਤਾਂ ਹੋ ਹੀ ਗਏ ਪਰ ਓਹਨਾ ਦੀ ਕਮਾਈ ਦਾ ਸਾਧਨ ਵੀ ਮੁੱਕ ਗਿਆ। ਅਜਿਹੇ ਹਾਲਾਤ ਸਿਰਫ ਮਜਦੂਰਾਂ ਦੇ ਨਹੀਂ ਸਗੋਂ ਵੱਡੇ ਵੱਡੇ ਅਹੁਦੇ ‘ਤੇ ਕੰਮ ਕਰਨ ਵਾਲਿਆ ਦੇ ਵੀ ਹਾਲ ਹਨ। ਅਜਿਹਾ ਹੀ ਹੋਇਆ ਨਾਗਾਲੈਂਡ ਦੇ ਵਾਸੀਆਂ ਦੇ ਨਾਲ ਜਿਹੜੇ ਅੰਮ੍ਰਿਤਸਰ ਵਿਖੇ ਕੰਮ ਕਰ ਆਪਣੀ ਰੋਜ਼ੀ ਰੋਟੀ ਕਮਾਉਦੇ ਸੀ। ਪਰ ਭਾਰਤ ਬੰਦ ਤੋਂ ਬਾਦ ਇਹਨਾ ਨੂੰ ਤਨਖਾਹ ਨਹੀਂ ਮਿਲੀ ਅਤੇ ਕਿਰਾਇਆ ਨਾ ਦੇ ਪਾਉਣ ਕਰਕੇ ਇਹਨਾ ਨੂੰ ਮਕਾਨ ਮਾਲਕਾਂ ਵੱਲੋਂ ਬਾਹਰ ਕੱਢ ਦਿੱਤਾ ਗਿਆ।
ਦੱਸ ਦਈਏ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਢਿੱਲੋ ਨੇ ਇਹਨਾਂ ਦੀ ਤਨਖਾਹ ਦਿਲਵਾਈ ਅਤੇ ਇਹਨਾਂ ਦੇ ਜਾਣ ਲਈ ਬੱਸਾਂ ਦਾ ਇੰਤੇਜ਼ਾਮ ਵੀ ਕੀਤਾ। ਜਾਂਦੇ ਵੇਲੇ ਇਹਨਾਂ ਨੇ ਹੱਥਾਂ ਵਿੱਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋ ਦੇ ਨਾਂ ਦੀਆਂ ਤਖਤੀਆਂ ਫੜ੍ਹ ਕੇ ਉਨ੍ਹਾਂ ਦਾ ਸ਼ੁਕਰੀਆ ਕੀਤਾ।
ਦੱਸਣਯੋਗ ਹੈ ਤਿੰਨ ਬੱਸਾਂ ਅੰਮ੍ਰਿਤਸਰ ਤੋਂ ਨਾਗਾਲੈਂਡ ਲਈ ਰਵਾਨਾ ਹੋਈਆਂ। ਪੰਜਾਬ ਤੋਂ 99 ਵਿਅਕਤੀਆਂ, ਜਿਨ੍ਹਾਂ ਵਿੱਚ ਜਿਆਦਾਤਰ ਕੁੜੀਆਂ ਹਨ, ਨੂੰ ਦੀਮਾਪੁਰ ਲੈ ਜਾ ਰਹੇ ਹਨ। ਇਹਨਾ ਕੁੜੀਆਂ ਦਾ ਆਪਣੇ ਘਰ ਨੂੰ ਰਵਾਨਾ ਹੁੰਦੇ ਕਿਹਾ ਨਾਗਾਲੈਂਡ ਜਾਣ ਵਾਲੀ ਸੜਕ ਬਹੁਤ ਲੰਬੀ ਹੈ. ਪਰ ਜੋਸ਼ ਅਤੇ ਸ਼ੁਕਰਗੁਜ਼ਾਰੀ ਜ਼ਾਹਰ ਹੁੰਦੀ ਹੈ।
ਜਦੋਂ ਇਹਨਾ ਦੇ ਰਹਿਣ ਲਈ ਘਰ ਨਹੀਂ ਸਨ ਅਤੇ ਨਾ ਹੀ ਤਨਖਾਹਾਂ ਮਿਲੀਆਂ ਸਨ ਓਦੋਂ ਇਹਨਾ ਨੂੰ ਬਚਾਇਆ ਗਿਆ, ਤਨਖਾਹਾਂ ਮਿਲੀਆਂ, ਅਤੇ ਉਨ੍ਹਾਂ ਨੂੰ ਐਲੇਗਜ਼ੈਂਡਰਾ ਸਕੂਲ ਦੇ ਚਰਚ ਵਿਖੇ ਰੱਖਿਆ ਗਿਆ, ਜਿੱਥੇ ਬਿਸ਼ਪ ਅਤੇ ਉਸ ਦੀ ਪਤਨੀ ਆਪਣੀ ਟੀਮ ਦੇ ਨਾਲ, ਉਨ੍ਹਾਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਸਨ.
ਇਹ ਕੁੜੀਆਂ ਆਪਣੇ ਨਾਗਾਲੈਂਡ ਵਿੱਚ ਆਪਣੇ ਘਰਾਂ ਲਈ ਰਵਾਨਾ ਹੋ ਚੁੱਕੇ ਹਨ ਤੇ ਇਹ ਬਹੁਤ ਉਤਸ਼ਾਹਿਤ ਅਤੇ ਸ਼ੁਕਰਗੁਜ਼ਾਰ ਸਨ।