India
ਖੰਨਾ ਪੁਲਿਸ ਨੇ ਨਾਕਾਬੰਦੀ ਦੌਰਾਨ 2 ਦੋਸ਼ੀਆਂ ਨੂੰ ਜਿੰਦਾ ਕਾਰਤੂਸ, ਮੈਗਜੀਨ ਤੇ ਬੰਦੂਕਾਂ ਸਮੇਤ ਕੀਤਾ ਕਾਬੂ
ਖੰਨਾ, 28 ਮਈ (ਗੁਰਜੀਤ ਸਿੰਘ): ਖੰਨਾ ਪੁਲਿਸ ਨੂੰ ਵੱਡੀ ਉਸ ਵੇਲੇ ਸਫਲਤਾ ਹੱਥ ਲੱਗੀ ਜਦੋ ਪੁਲਿਸ ਟੀਮ ਵਲੋਂ ਪ੍ਰਿਸਟਾਈਨ ਮੌਲ ਦੇ ਬਾਹਰ ਨਾਕੇਬੰਦੀ ਕੀਤੀ ਹੋਈ ਸੀ, ਉਸ ਵੇਲੇ ਮੰਡੀ ਗੋਬਿੰਦਗੜ੍ਹ ਦੀ ਤਰਫ਼ੋ ਆ ਰਹੀ ਇੱਕ ਆਈ-20 ਗੱਡੀ ਨੰਬਰ ਪੀਬੀ 10 ਐਚਡੀ-7881 ਨੂੰ ਜਦੋਂ ਰੋਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਉਸ ਗੱਡੀ ‘ਚ ਸਵਾਰ 2 ਲੋਕ ਮੌਕੇ ਤੋਂ ਫਰਾਰ ਹੋ ਗਏ। ਤਫਤੀਸ਼ ਕਰਨ ਤੋਂ ਬਾਦ ਓਹਨਾ ਦੋਵਾਂ ਨੂੰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਕਰਨ ਮਗਰੋਂ ਉਨ੍ਹਾਂ ਤੋਂ 25 ਬੋਰ ਦੀ ਬੰਦੂਕ, ਇੱਕ ਮੈਗਜੀਨ ਅਤੇ 5 ਜਿੰਦਾ ਕਕਰਤੁਸ ਬਰਾਮਦ ਹੋਏ।
ਇਹਨਾਂ ਦੋਸ਼ੀਆ ਖ਼ਿਲਾਫ਼ ਮਾਮਲਾ ਦਰਜ ਕਰ ਪੁੱਛਗਿੱਛ ਕਰਨ ਤੋਂ ਬਾਅਦ ਦੋਸ਼ੀ ਭਗਵੰਤ ਸਿੰਘ ਨੇ ਦੱਸਿਆ ਕਿ ਉਸਦੇ ਕੋਲ 30 ਬੋਰ ਦੀ ਬੰਦੂਕ ਹੈ ਜਿਸਨੂੰ ਪੀਪੀਏ ਫਿਲੌਰ ਦੇ ਸਰਕਾਰੀ ਨਿਲਾਮੀ ਵਿਚ ਉਸਨੇ 2012 ‘ਚ ਲਿਆ ਸੀ। ਜਿਸਦਾ ਲਾਇਸੈਂਸ 2016 ਦੇ ਵਿੱਚ ਇਕਸਪਾਇਰ ਹੋ ਚੁੱਕਿਆ ਹੈ। ਇਸਨੂੰ ਲੈਕੇ ਇਸਦੇ ਉਪਰ ਮਾਮਲਾ ਦਰਜ ਹੋ ਸਕਦਾ ਸੀ ਜਿਸ ਡਰ ਕਾਰਨ ਉਹ ਰਿਨੀਊ ਨਹੀਂ ਕਰਵਾ ਸਕਿਆ।
ਇਸਦੀ ਜਾਣਕਾਰੀ ਮਿਲਦੇ ਇਹ ਦੋਸ਼ੀ ਵਲੋਂ ਦੱਸੇ ਗਏ ਪਤੇ ਉੱਤੇ ਤਫਤੀਸ਼ ਕੀਤੀ ਤਾਂ 30 ਬੋਰ ਦੀ ਇੱਕ ਬੰਦੂਕ, ਇੱਕ ਮੈਗਜੀਨ ਏਟ 14 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।