Technology
ਸਪੇਸ ਐਕਸ ਨੇ ਰਚਿਆ ਇਤਿਹਾਸ, ਦੋ ਪੁਲਾੜ ਯਾਤਰੀਆਂ ਨੂੰ ਲੈ ਕੇ ਹੋਇਆ ਆਰਬਿਟ ਦਾਖ਼ਲ
ਐਲਨ ਮਸਕ ਦੀ ਕੰਪਨੀ ਸਪੇਸਐਕਸ ਨਾਸਾ ਦੇ ਦੋ ਪੁਲਾੜ ਯਾਤਰੀਆਂ ਨੂੰ ਆਰਬਿਤ ਵਿੱਚ ਭੇਜਣ ਵਿੱਚ ਸਫ਼ਲ ਰਹੀ ਹੈ। ਸਪੇਸ ਐਕਸ ਦਾ ਰਾਕੇਟ ਫਾਲਕਨ-9 ਸ਼ਨੀਵਾਰ ਨੂੰ ਅਮਰੀਕੀ ਪੁਲਾੜ ਯਾਤਰੀਆਂ ਨੂੰ ਲੈ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋਇਆ ਸੀ।
ਇਸ ਰਾਕੇਟ ਨੂੰ ਨਿਰਧਾਰਿਤ ਸਮੇਂ ਤੇ ਲਾਂਚ ਕੀਤਾ ਗਿਆ ਅਤੇ ਰਾਕੇਟ ਨੇ ਕੁਝ ਹੀ ਮਿੰਟਾਂ ਅੰਦਰ ਪੁਲਾੜ ਯਾਤਰੀਆਂ ਨੂੰ ਆਰਬਿਟ ‘ਚ ਪਹੁੰਚਾ ਦਿੱਤਾ।
ਦੱਸ ਦਈਏ ਕਿ 9 ਸਾਲ ਪਹਿਲਾਂ ਸ਼ਟਲਸ ਦੀ ਰਿਟਾਇਰਮੈਂਟ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਯਾਤਰੀਆਂ ਨੇ ਅਾਰਬਿਟ ਲਈ ਯੂ. ਐੱਸ ਦੇ ਖੇਤਰ ਤੋਂ ਯਾਤਰਾ ਕੀਤੀ।
ਇਸ ਲਾਂਚਿੰਗ ਦੇ ਨਾਲ ਅਮਰੀਕਾ ‘ਚ ਕਮਰਸ਼ੀਅਲ ਸਪੇਸ ਟ੍ਰੈਵਲ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
ਅਮਰੀਕਾ ਤੋਂ ਪਹਿਲਾਂ ਰੂਸ ਤੇ ਚੀਨ ਅਜਿਹਾ ਕਰ ਚੁੱਕੇ ਹਨ। ਦੱਸ ਦਈਏ ਕਿ ਪੁਲਾੜ ਯਾਤਰੀਆਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਉਤੇ ਹਵਾ ਦੀ ਰਫ਼ਤਾਰ ਕੰਟਰੋਲ ਦੇ ਦਾਇਰੇ ‘ਚ ਰਹਿਣਾ ਪਵੇਗਾ।
ਅਮਰੀਕਾ ਦੀ ਧਰਤੀ ਤੇ ਇਹ ਰਿਕਾਰਡ ਇੱਕ ਦਹਾਕੇ ਬਾਅਦ ਬਣਿਆ ਹੈ।