Connect with us

Technology

Motorola ਕੰਪਨੀ ਦਾ ਪਹਿਲਾ AI ਫੋਨ ਭਾਰਤ ‘ਚ ਲਾਂਚ, ਜਾਣੋ ਇਸ ਦੀਆਂ ਖਾਸ ਵਿਸ਼ੇਸ਼ਤਾਵਾਂ ਅਤੇ ਕੀਮਤ

Published

on

Motorola ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ

Motorola ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਸਮਾਰਟਫੋਨ Motorola Edge 50 Pro 5G ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਪਹਿਲਾ AI ਸਮਾਰਟਫੋਨ ਹੈ। ਇਸ ਨਵੇਂ ਸਮਾਰਟਫੋਨ ਦਾ ਨਾਂ Motorola Edge 50 Pro 5G ਹੈ।। ਇਸ ਸਮਾਰਟਫੋਨ ‘ਚ ਤੁਹਾਨੂੰ ਕਈ ਤਰ੍ਹਾਂ ਦੇ ਫੀਚਰ ਦੇਖਣ ਨੂੰ ਮਿਲਣਗੇ।ਕੰਪਨੀ ਨੇ ਇਸ ਸਮਾਰਟਫੋਨ ਬਾਰੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦਾ ਪਹਿਲਾ AI ਪਾਵਰਡ ਪ੍ਰੋ-ਗ੍ਰੇਡ ਕੈਮਰਾ ਸਮਾਰਟਫੋਨ ਹੈ। ਜੋ ਕਈ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਵਧੀਆ ਕੈਮਰਾ ਗੁਣਵੱਤਾ:
ਨਵੇਂ ਸਮਾਰਟਫੋਨ ਦੇ ਬਾਰੇ ‘ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਯੂਜ਼ਰਸ ਨੂੰ Motorola Edge 50 Pro 5G ‘ਚ AI ਪਾਵਰਡ ਕੈਮਰਾ ਮਿਲੇਗਾ। ਜਿਸ ‘ਚ ਯੂਜ਼ਰਸ ਨੂੰ AI ਅਡੈਪਟਿਵ ਸਟੇਬਲਾਈਜ਼ੇਸ਼ਨ, ਆਟੋ ਫੋਕਸ ਟ੍ਰੈਕਿੰਗ ਵਰਗੇ ਕਈ ਖਾਸ ਫੀਚਰਸ ਮਿਲਣਗੇ। ਇਸ ਸਮਾਰਟਫੋਨ ‘ਚ ਯੂਜ਼ਰਸ ਨੂੰ 50MP ਦਾ ਪ੍ਰਾਇਮਰੀ ਕੈਮਰਾ ਵੀ ਮਿਲੇਗਾ। ਇਸ ਦੇ ਨਾਲ 13MP ਦਾ ਮੈਕਰੋ-ਅਲਟਰਾ-ਵਾਈਡ ਕੈਮਰਾ ਅਤੇ 10MP ਟੈਲੀਫੋਟੋ ਲੈਂਸ ਹੋਵੇਗਾ।

 

ਫਾਸਟ ਚਾਰਜਿੰਗ ਦੀ ਸਹੂਲਤ ਮਿਲੇਗੀ

ਕੰਪਨੀ ਨੇ ਕਿਹਾ ਕਿ Motorola Edge 50 Pro 5G ‘ਚ ਯੂਜ਼ਰਸ ਨੂੰ 4500mAh ਦੀ ਪਾਵਰਫੁੱਲ ਬੈਟਰੀ ਦਿੱਤੀ ਜਾਵੇਗੀ। ਜਿਸ ਦੇ ਨਾਲ ਯੂਜ਼ਰਸ ਫਾਸਟ ਚਾਰਜਿੰਗ ਦਾ ਵੀ ਮਜ਼ਾ ਲੈ ਸਕਣਗੇ। ਇਸ ਨਵੇਂ ਸਮਾਰਟਫੋਨ ‘ਚ ਉਨ੍ਹਾਂ ਨੂੰ 125W ਵਾਇਰਡ ਅਤੇ 50W ਵਾਇਰਲੈੱਸ ਫਾਸਟ ਚਾਰਜਿੰਗ ਸਰਵਿਸ ਦੀ ਸੁਵਿਧਾ ਵੀ ਮਿਲੇਗੀ। ਇਹ ਸਮਾਰਟਫੋਨ IP68 ਦੀ ਰੇਟਿੰਗ ਨਾਲ ਆਉਂਦਾ ਹੈ। ਜਿਸਦਾ ਮਤਲਬ ਹੈ ਕਿ ਇਸ ਵਿੱਚ ਪਾਣੀ ਦੇ ਅੰਦਰ ਸੁਰੱਖਿਆ ਦੀ ਸਹੂਲਤ ਹੋਵੇਗੀ।

ਜਾਣੋ Motorola ਦੇ ਨਵੇਂ ਸਮਾਰਟਫੋਨ ਦੀ ਕੀਮਤ:
ਤੁਹਾਨੂੰ ਦੋ ਵੱਖ-ਵੱਖ ਸਟੋਰੇਜ ਵੇਰੀਐਂਟਸ ਵਿੱਚ Motorola Edge 50 Pro 5G ਮਿਲੇਗਾ। ਜਿਸ ਵਿੱਚ Motorola Edge 50 Pro 5G ਦੇ 8GB + 256GB ਵੇਰੀਐਂਟ ਦੀ ਸ਼ੁਰੂਆਤੀ ਕੀਮਤ 29,999 ਰੁਪਏ ਹੈ। ਇਸ ਦੇ ਨਾਲ ਹੀ 12GB + 256GB ਸਟੋਰੇਜ ਵਾਲੇ ਵੇਰੀਐਂਟ ਦੀ ਸ਼ੁਰੂਆਤੀ ਕੀਮਤ 33,999 ਰੁਪਏ ਹੈ। ਫਿਲਹਾਲ ਕੰਪਨੀ ਨੇ Motorola Edge 50 Pro 5G ‘ਚ ਤਿੰਨ ਕਲਰ ਆਪਸ਼ਨ (Luxe Lavender, Black Beauty ਅਤੇ Moonlight Pearl) ਦਿੱਤੇ ਹਨ।