Connect with us

Punjab

ਛੋਟਾ ਸਿੱਧੂ ਆਉਣ ‘ਤੇ ਅਫਸਾਨਾ ਖਾਨ ਦੇ ਘਰ ਲੱਗੀਆਂ ਰੌਣਕਾਂ

Published

on

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇਕ ਵਾਰ ਫਿਰ ਤੋਂ ਖੁਸ਼ੀਆਂ ਆ ਗਈਆਂ ਹਨ| ਹੁਣ ਸਿੱਧੂ ਦੀ ਹਵੇਲੀ ‘ਚ ਛੋਟੇ ਬੱਚੇ ਦਦੀਆਂ ਕਿਲਕਾਰੀਆਂ ਗੁੰਝਣਗੀਆਂ| ਮਾਤਾ ਚਰਨ ਕੌਰ ਨੇ ਕੱਲ੍ਹ ਸਵੇਰੇ ਪੁੱਤਰ ਨੂੰ ਜਨਮ ਦਿੱਤਾ ਹੈ।

ਇਹ ਖੁਸ਼ਖਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਸੀ । ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨ੍ਹਾਂ ਨੇ ਛੋਟੇ ਸਿੱਧੂ ਦੇ ਘਰ ਆਉਣ ‘ਤੇ ਵੱਡਾ ਜਸ਼ਨ ਮਨਾਇਆ। ਅਫਸਾਨਾ ਨੇਸਿੱਧੂ ਲਈ ਕੇਕ ਕੱਟਿਆ ਅਤੇ ਪਰਿਵਾਰ ਨਾਲ ਭੰਗੜੇ ਦਾ ਆਨੰਦ ਵੀ ਲਿਆ।

 

 

ਸ ਤੋਂ ਪਹਿਲਾਂ ਅਫਸਾਨਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ‘ਚ ਉਸ ਨੇ ਲਿਖਿਆ ਸੀ- ‘ਮੇਰਾ ਭਰਾ ਵਾਪਸ ਆ ਗਿਆ ਹੈ… ਧੰਨਵਾਦ ਬਾਬਾ ਜੀ।’

ਦੱਸ ਦੇਈਏ ਕਿ ਕਰੀਬ 2 ਸਾਲ ਬਾਅਦ ਮੂਸੇਵਾਲਾ ਦੀ ਹਵੇਲੀ ‘ਚ ਖੁਸ਼ੀ ਵਾਪਸ ਆਈ ਹੈ। ਹਰ ਕੋਈ ਜਾਣਦਾ ਹੈ ਕਿ ਪਰਿਵਾਰ ਦਾ ਜੀਵਨ ਕਿੰਨਾ ਔਖਾ ਸੀ, ਜੋ ਆਪਣੇ ਇਕਲੌਤੇ ਪੁੱਤਰ ਦੀ ਮੌਤ ਨਾਲ ਤਬਾਹ ਹੋ ਗਿਆ ਸੀ। ਹੁਣ ਸਿੱਧੂ ਮੂਸੇਵਾਲਾ ਵਾਪਿਸ ਨਹੀਂ ਆ ਸਕਦਾ ਪਰ ਛੋਟੇ ਸਿੱਧੂ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀਆਂ ਪਰਤ ਆਈਆਂ ਹਨ।