Connect with us

Punjab

ਮਿਸ਼ਨ ਫਤਿਹ ਤਹਿਤ ਫਸੇ ਹੋਏ ਮਜ਼ਦੂਰਾਂ ਲਈ ਵਿਸ਼ੇਸ਼ ਰਜਿਸਟ੍ਰੇਸ਼ਨ ਡੈਸਕ ਕੀਤੇ ਸਥਾਪਤ

Published

on

  • ਕੋਈ ਵੀ ਪੀੜਤ ਪ੍ਰਵਾਸੀ ਪਿੱਛੇ ਨਹੀਂ ਛੱਡਿਆ ਜਾਵੇਗਾ, ਡੀਸੀ ਐਸ.ਏ.ਐਸ ਨਗਰ

ਐਸ ਏ ਐਸ ਨਗਰ, 2 ਜੂਨ: ਮਿਸ਼ਨ ਫਤਿਹ ਦੀ ਅਸਲ ਫਤਿਹ ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਹੈ ਅਤੇ ਇਸ ਮਹਾਂਮਾਰੀ ਕਾਰਨ ਮੁਸ਼ਕਿਲਾਂ ਵਿਚ ਫਸੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਹੈ।

ਮਿਸ਼ਨ ਦੇ ਸੁਭਾਵਕ ਉਦੇਸ਼ ਦੇ ਅਨੁਸਾਰ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਗਿਰੀਸ਼ ਦਿਆਲਨ ਨੇ ਜ਼ਿਲੇ ਦੇ ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਫਸੇ ਪ੍ਰਵਾਸੀਆਂ ਲਈ ਵਿਸ਼ੇਸ਼ ਹੈਲਪ ਡੈਸਕ-ਕਮ ਰਜਿਸਟ੍ਰੇਸ਼ਨ ਕੈਂਪ ਸਥਾਪਤ ਕਰਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸ਼ਰਮੀਕ ਰੇਲ ਗੱਡੀਆਂ ਰਾਹੀਂ ਆਪਣੇ ਜ਼ਿਲ੍ਹਿਆਂ ਵਿੱਚ ਵਾਪਸ ਜਾਣ ਦੇ ਚਾਹਵਾਨ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਮੁੜ ਵਸੇਬੇ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।

ਇਹ ਕੈਂਪ ਬੁੱਧਵਾਰ 3 ਜੂਨ ਨੂੰ ਸਵੇਰੇ 10 ਵਜੇ ਤੋਂ 5 ਵਜੇ ਤੱਕ ਰਾਧਸਵਾਮੀ ਬਿਆਸ ਸਤਿਸੰਗ ਭਵਨ, ਨਾਲ ਲੱਗਦੇ ਡੀ ਮਾਰਟ, ਜ਼ੀਰਕਪੁਰ, ਸਪੋਰਟਸ ਕੰਪਲੈਕਸ, ਸੈਕਟਰ 78, ਗੁਰੂਦਵਾਰਾ ਸਿੰਘ ਸ਼ਹੀਦਾਂ ਦੇ ਨੇੜੇ, ਸੋਹਾਣਾ ਅਤੇ ਰਾਧਸਵਾਮੀ ਸਤਸੰਗ ਬਿਆਸ, ਨਿਜਰ ਚੌਕ, ਖਰੜ ਵਿਖੇ ਲਗਾਏ ਜਾਣਗੇ। ਇਸ ਕੈਂਪ ਵਿਚ ਇੱਕ ਮੈਂਬਰ ਪ੍ਰਤੀ ਪਰਿਵਾਰ / ਸਮੂਹ ਆ ਸਕਦੇ ਹਨ ਅਤੇ ਆਪਣੇ ਸਮੂਹ ਨੂੰ ਰਜਿਸਟਰ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਲਗਭਗ 27,000 ਮਜ਼ਦੂਰਾਂ ਨੂੰ ਪਹਿਲਾਂ ਹੀ 24 ਵਿਸ਼ੇਸ਼ ਸ਼ਰਮੀਕ ਰੇਲ ਗੱਡੀਆਂ ਦੁਆਰਾ ਉਨ੍ਹਾਂ ਦੇ ਗ੍ਰਹਿ ਰਾਜਾਂ ਲਈ ਭੇਜਿਆ ਗਿਆ ਹੈ ਅਤੇ ਬਹੁਤ ਸਾਰੇ ਰਜਿਸਟਰਡ ਲੋਕਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਵਾਪਸ ਜਾ ਚੁੱਕੇ ਜ਼ਿਆਦਤਰ ਕਥਿਤ ਤੌਰ ‘ਤੇ ਆਪਣੇ ਠੇਕੇਦਾਰਾਂ / ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕੰਮ ‘ਤੇ ਵਾਪਸ ਆਉਣ ਦਾ ਪ੍ਰਬੰਧ ਕਰਨ ਲਈ ਕਹਿ ਰਹੇ ਹਨ। ਸ੍ਰੀ ਗਿਰਿਸ਼ ਦਿਆਲਨ ਨੇ ਕਿਹਾ ਕਿ ਇਸ ਦੇ ਬਾਵਜੂਦ, ਫਿਰ ਵੀ ਜੇ ਕੋਈ ਪ੍ਰਵਾਸੀ ਮਜ਼ਦੂਰ ਵਾਪਸ ਜਾਣ ਦੀ ਜ਼ਰੂਰਤ ਮਹਿਸੂਸ ਕਰਦਾ ਹੈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਉਸ ਨੂੰ ਯਾਤਰਾ ਦੀ ਸਹੂਲਤ ਦੇਵੇਗਾ।

ਸਾਰੇ ਰਸਮੀ ਅਤੇ ਗੈਰ ਰਸਮੀ ਚੈਨਲਾਂ ਜਿਵੇਂ ਨਿਊਜ਼ ਬ੍ਰੀਫਸ, ਐਸ ਐਮ ਐਸਜ਼, ਆਡੀਓ ਸੰਦੇਸ਼ਾਂ, ਗੁਰੂਘਰਾਂ ਵਿਚੋਂ ਐਲਾਨ, ਮੁਨਾਦੀ, ਜੀਓਜੀਜ਼ ਅਤੇ ਵਲੰਟੀਅਰਾਂ ਦੁਆਰਾ ਅਤੇ ਨਾਲ ਹੀ ਪ੍ਰਵਾਸੀ ਮਜ਼ਦੂਰਾਂ ਦੇ ਸਮੂਹਾਂ ਰਾਹੀਂ, ਜਿਨ੍ਹਾਂ ਨੇ ਵਾਪਸ ਰਹਿਣ ਦਾ ਫੈਸਲਾ ਕੀਤਾ ਹੈ, ਰਾਹੀਂ ਜਾਣਕਾਰੀ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *