Politics
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਫਸੇ 64 ਕਰੋੜ ਦੇ ਘੁਟਾਲੇ ‘ਚ
ਮੈਟ੍ਰਿਕ ਸਕਾਲਰਸ਼ਿਪ ਕਰੀਬ 64 ਕਰੋੜ ਘੁਟਾਲਾ ਆਇਆ ਸਾਹਮਣੇ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਫਸੇ ਘੁਟਾਲੇ ‘ਚ
ਮੈਟ੍ਰਿਕ ਸਕਾਲਰਸ਼ਿਪ ਕਰੀਬ 64 ਕਰੋੜ ਘੁਟਾਲਾ ਆਇਆ ਸਾਹਮਣੇ
ਆਪ ਨੇ ਧਰਮਸੋਤ ਦੇ ਨਿਜ਼ੀ ਰਿਹਾਇਸ਼ ਨੂੰ ਘੇਰਿਆ
ਨਾਭਾ,27 ਅਗਸਤ:(ਭੁਪਿੰਦਰ ਸਿੰਘ),ਜਿਥੇ ਕਾਂਗਰਸ ਪਾਰਟੀ ਸੱਤਾ ਵਿੱਚ ਹੈ ਉੱਥੇ ਹੀ ਕਾਂਗਰਸ ਮੰਤਰੀਆਂ ਤੇ ਘੁਟਾਲਿਆਂ ਤੇ ਇਲਜ਼ਾਮ ਲੱਗ ਰਹੇ ਨੇ। ਜਿਵੇਂ ਹੀ ਪੰਜਾਬ ਅੰਦਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰੀਬ 64 ਕਰੋੜ ਘੁਟਾਲਾ ਸਾਹਮਣੇ ਆਇਆ ਤਾਂ ਪੰਜਾਬ ਦੀ ਸਿਆਸਤ ਵਿੱਚ ਇੱਕ ਦਮ ਭੂਚਾਲ ਆ ਗਿਆ। ਜਿਸ ਦੇ ਤਹਿਤ ਆਮ ਆਦਮੀ ਪਾਰਟੀ ਨੇ ਨਾਭਾ ਸਥਿਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ।ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਨਹੀਂ ਕਰਦੇ ਉਦੋਂ ਤੱਕ ਅਸੀਂ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਭਗਵੰਤ ਮਾਨ, ਹਰਪਾਲ ਚੀਮਾ ਤੋਂ ਇਲਾਵਾ ਹੋਰ ਆਗੂ ਧਰਨੇ ਵਿੱਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਆਪ ਆਗੂ ਚੇਤਨ ਸਿੰਘ ਜੋੜੇਮਾਜਰਾ, ਆਪ ਆਗੂ ਵਰਿੰਦਰ ਬਿੱਟੂ, ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਆਪ ਆਗੂ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਅਜਿਹੇ ਮੰਤਰੀਆਂ ਖਿਲਾਫ ਕਾਰਵਾਈ ਨਹੀਂ ਕਰਦੇ ਆਮ ਆਦਮੀ ਪਾਰਟੀ ਆਪਣਾ ਧਰਨਾ ਨਿਰੰਤਰ ਜਾਰੀ ਰੱਖੇਗੀ। ਆਪ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
Continue Reading