Connect with us

Punjab

ਹਿੰਦੂ ਪਰਿਵਾਰ ਦੇ 10 ਸਾਲਾ ਬੱਚੇ ਨੇ ਛਕਿਆ ਅੱਜ ਅੰਮ੍ਰਿਤ, ਨਾਮ ਵੀ ਬਦਲਿਆ

Published

on

27 ਨਵੰਬਰ 2203:  ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਉੱਥੇ ਹੀ ਇਸ ਸੰਗਤ ਦੇ ਵਿੱਚ ਇੱਕ ਹਿੰਦੂ ਪਰਿਵਾਰ ਦਾ ਇੱਕ ਨੌਜਵਾਨ 10 ਸਾਲਾ ਬੱਚਾ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਦਾ ਹੈ ਤੇ ਸਿੱਖ ਧਰਮ ਤੋਂ ਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਉਸ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਦੇ ਦਿਨ ਅੰਮ੍ਰਿਤ ਛਕਿਆ ਗਿਆ ਤੇ ਉਹ ਵਿਨਾਇਕ ਸ਼ਰਮਾ ਤੋਂ ਵੀਰਪਰਤਾਪ ਸਿੰਘ ਬਣ ਗਿਆ ।

ਗੌਰਤਲਬ ਕਿ ਇਸ ਬੱਚੇ ਦੀ ਮਾਤਾ ਹਰਿਆਣਾ ਦੇ ਰਹਿਣ ਵਾਲੀ ਹੈ ਤੇ ਉਹ ਵੀ ਸਨਾਤਮ ਧਰਮ ਵਿੱਚ ਸੀ ਤੇ ਉਸਨੇ ਵੀ 2021 ਵਿੱਚ ਅੰਮ੍ਰਿਤਪਾਨ ਕਰਕੇ ਸਿੱਖ ਧਰਮ ਨੂੰ ਅਪਣਾਇਆ । ਇਸ ਗੁਰਸਿੱਖ ਬੱਚੇ ਨਾਲ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਤੇ ਸਿੱਖ ਧਰਮ ਨੂੰ ਅਪਣਾਉਣ ਪਿੱਛੇ ਕਾਰਨ ਪੁੱਛਿਆ ।

ਇਸ ਨੌਜਵਾਨ ਬੱਚੇ ਨੂੰ ਜਿੱਥੇ ਬਹੁਤ ਸਾਰੀ ਗੁਰਬਾਣੀ ਕੰਠ ਹੈ ਉਥੇ ਹੀ ਇਸ ਦਾ ਕਹਿਣਾ ਹੈ ਕਿ ਇਸਦੇ ਪਿਤਾ ਤੇ ਭਰਾ ਵੀ ਜਲਦ ਅੰਮ੍ਰਿਤਪਾਨ ਕਰਕੇ ਸਿੰਘ ਸਜਣਗੇ । ਹੋਰ ਕੀ ਕੁਝ ਗੱਲ ਬਾਤ ਕੀਤੀ ਇਸ ਬੱਚੇ ਨਾਲ ਸਾਡੇ ਸਹਿਯੋਗੀ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ।