Punjab
ਤਰਨਤਾਰਨ ਵਿਖੇ ਨਹਿਰ ‘ਚ ਨਹਾਉਣ ਗਏ 14 ਸਾਲਾ ਬੱਚੇ ਦੀ ਹੋਈ ਮੋਤ

ਤਰਨਤਾਰਨ, 02 ਜੁਲਾਈ (ਪਵਨ ਸ਼ਰਮਾ): ਤਰਨ ਤਾਰਨ ਦੇ ਪਿੰਡ ਠੱਠਗੜ ਵਿਖੇ ਗਰਮੀ ਦੇ ਚੱਲਦਿਆਂ ਨਹਿਰ ਵਿੱਚ ਨਹਾਉਣ ਗਏ ਬੱਚੇ ਦੀ ਪਾਣੀ ਵਿੱਚ ਡੁੱਬ ਕੇ ਮੋਤ ਹੋਣ ਦਾ ਮਾਮਲਾ ਸਾਹਮਣੇ ਆਇਆਂ ਹੈ।

ਮਰਨ ਵਾਲੇ ਬੱਚੇ ਦੀ ਪਹਿਚਾਣ ਰਣਜੀਤ ਸਿੰਘ ਵੱਜੋ ਹੋਈ ਹੈ। ਮ੍ਰਿਤਕ ਬੱਚਾ ਜੋ ਕਿ ਆਪਣੇ ਨਾਨਕੇ ਪਿੰਡ ਠੱਠਗੜ ਰਹਿੰਦਾ ਸੀ ਉਸਦੇ ਨਾਨਾ ਜੋਗਿੰਦਰ ਸਿੰਘ ਨੇ ਦੱਸਿਆਂ ਕਿ ਉਹ ਕੱਲ ਮੁੰਡਿਆ ਨਾਲ ਨਹਿਰ ਤੇ ਨਹਾਉਣ ਕਾਰਨ ਗਿਆ ਸੀ ਤੇ ਘਰ ਵਾਪਸ ਨਹੀ ਆਇਆਂ ਸੀ।

ਜਦੋ ਉਸਦੀ ਖੋਜ ਕੀਤੀ ਤਾ ਉਸਦੇ ਕਪੜੇ ਅਤੇ ਸਮਾਨ ਨਹਿਰ ਦੇ ਕੰਡੇ ਤੋ ਮਿਲਿਆ ਹੈ ਅਤੇ ਅੱਜ ਸਵੇਏ ਉਸਦੀ ਲਾਸ਼ ਨਹਿਰ ਵਿੱਚੋ ਮਿਲੀ ਹੈ ਜੋਗਿੰਦਰ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ ਕਿ ਹੋ ਸਕਦਾ ਹੈ ਉਸਦੇ ਸਾਥੀ ਮੁੰਡਿਆ ਵੱਲੋ ਹੀ ਉਸ ਨੂੰ ਨਹਿਰ ਵਿੱਚ ਧੱਕਾ ਦਿੱਤਾ ਹੋਵੇ।

ਉੱਧਰ ਥਾਣਾ ਝਬਾਲ ਦੀ ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆਂ ਕਿ ਉਹਨਾਂ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ