Punjab
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਵਿਰੁੱਧ ਭਵਾਨੀਗੜ੍ਹ, ਸੰਗਰੂਰ ‘ਚ ਅੱਜ ਵੱਡਾ ਪ੍ਰਦਰਸ਼ਨ

6 ਜਨਵਰੀ 2024: ਬਠਿੰਡਾ ਚੰਡੀਗੜ੍ਹ ਮੇਨ ਨੈਸ਼ਨਲ ਹਾਈਵੇ ‘ਤੇ ਕਾਲਾਝਾਰ ਟੋਲ ਪਲਾਜ਼ਾ ਨੂੰ ਪੂਰੇ ਸੰਗਰੂਰ ਜ਼ਿਲ੍ਹੇ ਦੇ ਟਰੱਕ ਡਰਾਈਵਰਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਥੇ ਟਰੱਕ ਚਾਲਕਾਂ ਵੱਲੋਂ ਨੈਸ਼ਨਲ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ।
ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ‘ਚ ਪੁਲਸ ਬਲ ਇੱਥੇ ਪਹੁੰਚ ਗਏ ਹਨ ਅਤੇ ਟਰੱਕ ਡਰਾਈਵਰ ਪ੍ਰਦਰਸ਼ਨਕਾਰੀ ਵੀ ਵੱਡੀ ਗਿਣਤੀ ‘ਚ ਇੱਥੇ ਪਹੁੰਚ ਗਏ ਹਨ।
ਹੁਣ ਤੱਕ ਸਿਰਫ ਟੋਲ ਪਲਾਜ਼ਾ ਨੂੰ ਫਰੀ ਕੀਤਾ ਗਿਆ ਹੈ, ਜਲਦੀ ਹੀ ਨੈਸ਼ਨਲ ਹਾਈਵੇ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ।