Connect with us

Punjab

ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ

Published

on

PUNJAB : ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ।

ਪੰਜਾਬ ਵਿਚ 10 ਲੱਖ ਤੱਕ ਦਾ ਹਰ ਪਰਿਵਾਰ ਦਾ ਸਿਹਤ ਬੀਮਾਂ ਕੀਤਾ ਜਾ ਰਿਹਾ ਹੈ। ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗਾ, ਇਸ ਵਿਚ ਕੋਈ ਫਾਰਮ ਨਹੀਂ ਭਰਨਾ ਪਵੇਗਾ, ਕੋਈ ਵੱਡਾ ਕੰਮ ਨਹੀਂ ਕਰਨਾ ਪਵੇਗਾ। ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ 552 ਪ੍ਰਾਈਵੇਟ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਨਾਲ ਅਟੈਚ ਕੀਤੇ ਗਏ ਹਨ, ਜਦਕਿ 500 ਹਸਪਤਾਲ ਹੋਰ ਅਟੈਚ ਕੀਤਾ ਜੇ ਰਹੇ ਹਨ। ਜੇਕਰ ਪਰਿਵਾਰ ਵਿਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।

ਇਸ ਯੋਜਨਾ ਵਿਚ ਸਾਰੇ ਲੋਕ ਸ਼ਾਮਲ, ਕੋਈ ਇਨਕਮ ਦੀ ਹੱਦ ਨਹੀਂ, ਕੋਈ ਨੀਲਾ-ਪੀਲਾ ਕਰਾਡ ਨਹੀਂ, ਸਿਰਫ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਹੈ। ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ 881 ਆਮ ਆਦਮੀ ਕਲੀਨਿਕ ਚੱਲ ਰਹੇ, ਜਿਥੇ ਰੋਜ਼ਾਨਾ 70000 ਦੇ ਕਰੀਬ ਲੋਕ ਇਲਾਜ ਕਰਵਾ ਰਹੇ ਹਨ। 200 ਹੋਰ ਕਲੀਨਿਕਲ ਖੋਲ੍ਹੇ ਜਾ ਰਹੇ।