Punjab
ਮੋਹਾਲੀ ‘ਚ ਵਾਪਰੀ ਵੱਡੀ ਘਟਨਾ ,ਘਰ ਦੇ ਬਾਹਰ ਬੈਠੀ ਔਰਤ ਤੇ ਚੱਲਿਆ ਗੋਲੀਆਂ

ਮੋਹਾਲੀ ਜ਼ਿਲ੍ਹੇ ਦੇ ਪਿੰਡ ਦਫਰਪੁਰ ਦੀ ਗੁਰੂ ਨਾਨਕ ਕਲੋਨੀ ’ਚ ਦਿਨ ਦਿਹਾੜੇ ਵੱਡੀ ਘਟਨਾ ਵਾਪਰੀ ਹੈ ਜਿਥੇ ਕੁਝ ਅੰਪਸ਼ਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ । ਇਹ ਘਟਨਾ ਕਰੀਬ 3 ਵਜੇ ਵਾਪਰੀ ਜਿਥੇ ਦੋ ਬਾਈਕ ਸਵਾਰਾਂ ਨੇ ਘਰ ਦੇ ਬਾਹਰ ਬੈਠੀ ਔਰਤ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆ। ਬਾਈਕ ’ਤੇ 2 ਨੌਜਵਾਨ ਆਏ ਜਿਨ੍ਹਾਂ ’ਚ ਇੱਕ ਨੇ ਹੈਲਮੇਟ ਪਾਇਆ ਹੋਇਆ ਸੀ ਜਦਕਿ ਪਿੱਛੇ ਬੈਠੇ ਬੰਦੇ ਨੇ ਟੋਪੀ ਪਾਈ ਹੋਈ ਸੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ (CCTV Footage) ਵੀ ਸਾਹਮਣੇ ਆਈ ਹੈ, ਫੁਟੇਜ਼ ਕਬਜ਼ੇ ’ਚ ਲੈਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।