Punjab
BREAKING NEWS:ਅੰਮ੍ਰਿਤਪਾਲ ਦੇ ਵਿਆਹ ‘ਤੇ ਆਈ ਵੱਡੀ ਅਪਡੇਟ,ਆਖ਼ਰੀ ਮੌਕੇ ‘ਤੇ ਬਦਲੀ ਵਿਆਹ ਦੀ ਜਗ੍ਹਾ

ਅੰਮ੍ਰਿਤਪਾਲ ਸਿੰਘ ਦੇ ਵਿਆਹ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਤੁਹਾਨੂੰ ਦੱਸ ਦੀਏ ਕਿ ਹੁਣ ਇਸ ਸਮੇ ਅੰਮ੍ਰਿਤਪਾਲ ਦੇ ਵਿਆਹ ਦੀ ਆਖ਼ਰੀ ਵਕਤ ‘ਤੇ ਜਗ੍ਹਾ ਬਦਲ ਦਿੱਤੀ ਜੀ ਹੈ|ਇਹ ਅਨੰਦ ਕਾਰਜ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਵੇਗਾ। ਆਖਰੀ ਸਮੇਂ ‘ਤੇ ਵਿਆਹ ਦੀ ਜਗ੍ਹਾਂ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਇਹ ਅਨੰਦ ਕਾਰਜ ਜਲੰਧਰ ਜ਼ਿਲ੍ਹੇ ਦੇ ਫ਼ਤਹਿਪੁਰ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ’ਚ ਹੋਣੇ ਸਨ। ਵਿਆਹ ਨੂੰ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਅੰਮ੍ਰਿਤਪਾਲ ਆਪਣੇ ਪਿੰਡ ਜੱਲੂਪੁਰ ਖੇੜਾ ਵਿੱਚ ਹੀ ਮੌਜੂਦ ਹਨ।
ਜਿਸ ਲੜਕੀ ਨਾਲ ਅੰਮ੍ਰਿਤਪਾਲ ਸਿੰਘ ਦਾ ਵਿਆਹ ਹੋਣ ਜਾ ਰਿਹਾ ਹੈ, ਉਹ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਅੰਮ੍ਰਿਤਪਾਲ ਨਾਲ ਪੁਰਾਣੀ ਜਾਣ-ਪਛਾਣ ਹੈ।