Jalandhar
ਭੈਣ ਕਰ ਰਹੀਆਂ ਸੀ ਗੁੱਟ ‘ਤੇ ਰੱਖੜੀ ਬੱਨਣ ਦੀ ਤਿਆਰੀ, ਭਰਾ ਨੇ ਕੀਤੀ ਖ਼ੁਦਕੁਸ਼ੀ

ਜਲੰਧਰ, 30 ਜੁਲਾਈ (ਪਰਮਜੀਤ ਰੰਗਪੁਰੀ): ਇੱਕ ਪਾਸੇ ਜਿੱਥੇ ਦੋ ਦਿਨ ਬਾਅਦ ਭੈਣਾਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਦੀ ਉਡੀਕ ਕਰ ਰਹੀਆਂ ਹਨ ਓਥੇ ਹੀ ਦੂੱਜੇ ਪਾਸੇ ਬਸਤੀ ਸ਼ੇਖ ਇਲਾਕੇ ਵਿਚ ਦੋ ਭੈਣਾਂ ਦੇ ਭਰਾ ਨੇ ਪਹਿਲੇ ਤਾਂ ਕਾਗਜ਼ ਉਪਰ ਲਿਖਿਆ ਕਿ ਮੈਂ ਬਹੁਤ ਬੁਰਾ ਹਾਂ ਅਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦੇ ਰਹਿਣ ਵਾਲੇ ਮਾਨਿਕ ਸ਼ਰਮਾ ਦੇ ਪਿਤਾ ਚੰਦਰ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਲੰਧਰ ਦੇ ਡੀਏਵੀ ਕਾਲਜ ਵਿੱਚ ਸੈਕਿੰਡ ਈਅਰ ਦਾ ਵਿਦਿਆਰਥੀ ਸੀ। ਉਹ ਲਗਾਤਾਰ ਘਰ ਰਹਿਣ ਦੇ ਚੱਲਦੇ ਪਬਜੀ ਅਤੇ ਹੋਰ ਮੋਬਾਈਲ ਗੇਮਾਂ ਖੇਡਦਾ ਰਹਿੰਦਾ ਸੀ। ਜਿਸ ਕਰਕੇ ਉਸ ਨੂੰ ਬਹੁਤ ਵਾਰੀ ਘਰ ਦੇ ਮੈਂਬਰ ਟੋਕਦੇ ਵੀ ਸਨ। ਜਿਸਤੋ ਤੰਗ ਆਕੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।

ਉਧਰ ਮੌਕੇ ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।