Punjab
ਖੇਡਣ ਗਏ ਬੱਚੇ ਦਾ ਨਹੀਂ ਲੱਗਿਆ ਪਤਾ

- ਪੁਲਿਸ ਵੱਲੋਂ ਪਰਿਵਾਰਕ ਮੈਬਰਾਂ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਅਗਵਾ ਦਾ ਮਾਮਲਾ ਕੀਤਾ ਦਰਜ
- ਜਿਸ ਤੋਂ ਬਾਅਦ ਪੁਲਿਸ ਨੂੰ ਪਿੰਡ ਲੁਹਾਰ ਦੇ ਪਾਣੀ ਵਾਲੇ ਸ਼ੂਏ ਵਿੱਚ ਇੱਕ ਬੱਚੇ ਦੀ ਤੈਰਦੀ ਹੋਈ ਮਿਲੀ ਲਾਸ਼
- ਪਰਿਵਾਰਕ ਮੈਬਰਾਂ ਦਾ ਦਾਅਵਾ ਕਿ ਮ੍ਰਿਤਕ ਬੱਚਾ ਨਹੀ ਹੈ ਉਹਨਾਂ ਦਾ ਬੇਟਾ
- ਗੁਝਲਦਾਰ ਸਥਿਤੀ ਨੂੰ ਦੇਖਦਿਆ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ 72 ਘੰਟਿਆ ਲਈ ਰਖਵਾਇਆਂ ਮੁਰਦਾ ਘਰ
ਤਰਨ ਤਾਰਨ, 20 ਜੁਲਾਈ (ਪਵਨ ਸ਼ਰਮਾ): ਤਰਨ ਤਾਰਨ ਦੇ ਪਿੰਡ ਲੁਹਾਰ ਨਿਵਾਸੀ ਇੱਕ ਗਰੀਬ ਪਰਿਵਾਰ ਦੇ 13 ਸਾਲ ਦੇ ਬੱਚੇ ਅਮ੍ਰਿਤਪਾਲ ਸਿੰਘ ਦੀ ਭੇਦਭਰੀ ਹਾਲਤ ਵਿੱਚ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆਂ ਹੈ। ਅੰਮ੍ਰਿਤਪਾਲ ਸਿੰਘ ਬੀਤੀ 16 ਜੁਲਾਈ ਨੂੰ ਘਰੋ ਖੇਡਣ ਲਈ ਗਿਆ ਸੀ। ਲੇਕਿਨ ਘਰ ਵਾਪਸ ਨਹੀ ਪਰਤਿਆਂ। ਪਰਿਵਾਰਕ ਮੈਬਰਾਂ ਵੱਲੋ ਉਸਦੀ ਆਸਪਾਸ ਤੋਂ ਖੋਜ ਤੋ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੇ ਕਾਰਵਾਈ ਕਰਦਿਆਂ ਥਾਣਾ ਗੋਇੰਦਵਾਲ ਪੁਲਿਸ ਵੱਲੋ ਅਮ੍ਰਿਤਪਾਲ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਲੋਕਾਂ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਅੰਮ੍ਰਿਤਸਪਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਪੁਲਿਸ ਨੂੰ ਅੱਜ ਪਿੰਡ ਦੇ ਨਜਦੀਕ ਵੱਗਦੇ ਨਹਿਰੀ ਪਾਣੀ ਦੇ ਸ਼ੂਏ ਵਿੱਚੋ ਇੱਕ ਬੱਚੇ ਦੀ ਤੈਰਦੀ ਹੋਈ ਲਾਸ਼ ਮਿਲੀ ਹੈ। ਜਿਸ ਦੇ ਸਰੀਰ ‘ਤੇ ਕਾਲੀ ਟੀ ਸ਼ਰਟ ਅਤੇ ਲਾਲ ਕੈਪਰੀ ਪਹਿਨੀ ਹੋਈ ਸੀ। ਜਿਸਦੀ ਹਾਲਤ ਕਾਫੀ ਖਰਾਬ ਹੋਣ ਕਾਰਨ ਚਹੇਰੇ ਤੋ ਪਛਾਣ ਕਰਨੀ ਮੁਸ਼ਕਲ ਸੀ। ਪੁਲਿਸ ਵੱਲੋ ਗੁੰਮ ਸ਼ੁਦਾ ਅਮ੍ਰਿਤਪਾਲ ਸਿੰਘ ਦੇ ਮਾਪਿਆ ਨੂੰ ਮਿਲੀ ਲਾਸ਼ ਦੀ ਸ਼ਨਾਖਤ ਕਰਨ ਲਈ ਬੁਲਾਇਆ ਗਿਆ ਤਾਂ ਉਹ ਆਪਣੇ ਬੱਚੇ ਵੱਲੋ ਪਹਿਨੀ ਲਾਲ ਕੈਪਰੀ ਦੀ ਨਿਸ਼ਾਨੀ ਤਾਂ ਦੱਸ ਰਹੇ ਸਨ ਲੇਕਿਨ ਉੱਕਤ ਮਿਲੀ ਲਾਸ਼ ਨੂੰ ਆਪਣੇ ਬੱਚੇ ਦੀ ਲਾਸ਼ ਹੋਣ ਤੋਂ ਇਨਕਾਰ ਕਰਦਿਆਂ ਦੱਸਿਆਂ ਕਿ ਉਹਨਾਂ ਦਾ ਬੱਚਾ 16 ਜੁਲਾਈ ਨੂੰ ਘਰੋ ਖੇਡਣ ਲਈ ਗਿਆ ਸੀ। ਲੇਕਿਨ ਵਾਪਸ ਘਰ ਨਹੀ ਪਰਤਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਵੀ ਨਹੀ ਹੈ। ਲੇਕਿਨ ਜੋ ਲਾਸ਼ ਪੁਲਿਸ ਉਹਨਾਂ ਨੂੰ ਦਿਖਾ ਰਹੀ ਹੈ ਉਹਨਾਂ ਦੇ ਬੱਚੇ ਦੀ ਨਹੀ ਹੈ ਉੱਧਰ ਪਿੰਡ ਦੇ ਸਰਪੰਚ ਸੁਲਖਣ ਸਿੰਘ ਨੇ ਕਿਹਾ ਕਿ ਉੱਕਤ ਲਾਸ਼ ਗੁੰਮ ਹੋਏ ਬੱਚੇ ਜਿਹੀ ਲੱਗ ਰਹੀ ਹੈ। ਪਤਾ ਨਹੀ ਪਰਿਵਾਰ ਕਿਉ ਨਹੀ ਪਹਿਚਾਣ ਰਿਹਾ। ਉੱਧਰ ਪੁਲਿਸ ਵੱਲੋ ਮਾਮਲਾ ਗੁੰਝਲਦਾਰ ਹੁੰਦਾ ਦੇਖਦਿਆਂ ਉੱਕਤ ਲਾਸ਼ ਨੂੰ 72 ਘੰਟਿਆ ਲਈ ਤਰਨ ਤਾਰਨ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਤਾਂ ਜੋ ਮ੍ਰਿਤਕ ਦੀ ਪਹਿਚਾਣ ਹੋ ਸਕੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆਂ ਕਿ ਅਗਰ ਲਾਸ਼ ਦੀ ਪਹਿਚਾਣ ਨਾ ਹੋ ਪਾਈ ਤਾਂ ਪੁਲਿਸ ਵੱਲੋ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਸੰਸਕਾਰ ਕਰਵਾ ਦਿੱਤਾ ਜਾਵੇਗਾ।