Connect with us

Punjab

ਫ਼ਤਹਿਗੜ੍ਹ ਦੇ ਪਿੰਡ ਤੂਰਾਂ ਵਿਖੇ ਬੇਅਦਬੀ ਦਾ ਮਾਮਲਾ

ਫ਼ਤਹਿਗੜ੍ਹ ਦੇ ਪਿੰਡ ਤੂਰਾਂ ਵਿਖੇ ਬੇਅਦਬੀ ਦਾ ਮਾਮਲਾ,ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

Published

on

ਵਿਅਕਤੀ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਕੀਤਾ ਨਿਰਾਦਰ 
ਸ਼ਾਸ਼ਤਰਾਂ ਨਾਲ ਕੀਤੀ ਗਈ ਛੇੜ-ਛਾੜ 
ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ 
ਫ਼ਤਹਿਗੜ੍ਹ ਸਾਹਿਬ,22 ਸਤੰਬਰ :(ਰਣਜੋਧ ਸਿੰਘ )  ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਵੱਧਦੀਆਂ ਹੀ ਜਾਂਦੀਆਂ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੇ ਸਟੀਲ ਸਿਟੀ ਦੇ ਨੇੜੇ ਪੈਂਦੇ ਪਿੰਡ ਤੂਰਾਂ ਵਿੱਚ ਵੀ ਅਜਿਹੀ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ ਇੱਕ ਵਿਅਕਤੀ ਦੁਆਰਾ ਸਵੇਰੇ ਕਰੀਬ ਸਮਾਂ 4:10 ਤੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਦਾਖ਼ਿਲ ਹੋ ਹੋ ਕੇ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ,ਜਿਸ ਵਿੱਚ ਉਹ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸਾਫ -ਸਾਫ ਦਿਖਾਈ ਦੇ ਰਿਹਾ ਹੈ।
 
ਪਹਿਲਾਂ ਉਹ ਗੁਰੂ ਘਰ ਵਿੱਚ ਦਾਖ਼ਿਲ ਹੁੰਦਾ ਹੈ,ਫਿਰ ਅਜੀਬ-ਅਜੀਬ ਹਰਕਤਾਂ ਕਰਦਾ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਤੇ ਬੈਠ ਜਾਂਦਾ ਹੈ। ਜਦੋਂ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚਲਦਾ ਹੈ ਤਾਂ ਪੂਰੀ ਸੰਗਤ ਗੁਰੂਦੁਆਰਾ ਸਾਹਿਬ ਵਿੱਚ ਇਕੱਠੀ ਹੁੰਦੀ ਹੈ ਅਤੇ ਉਸ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। 
ਪੁਲਿਸ ਨੇ ਉਸ ਵਿਅਕਤੀ ਉੱਤੇ ਮਾਮਲਾ ਦਰਜ ਕਰ ਦਿੱਤਾ ਅਤੇ ਉਸੇ ਪਰਿਵਾਰ ਵਾਲੇ ਉਸਨੂੰ ਮਾਨਸਿਕ ਰੋਗੀ ਦੱਸ ਰਹੇ ਹਨ। ਇਸ ਬਹੁਤ ਮੰਦਭਾਗੀ ਘਟਨਾ ਹੈ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ।