Connect with us

Punjab

ਬਟਾਲਾ ‘ਚ ਜਣੇਪੇ ਦੌਰਾਨ ਜਨਮੇ ਬੱਚੇ ਦੀ ਹਸਪਤਾਲ ‘ਚ ਹੋਈ ਮੌਤ

Published

on

18 ਦਸੰਬਰ 2023: ਬਟਾਲਾ ਦੇ ਨਿਜੀ ਹਸਪਤਾਲ ਦੇ ਬਾਹਰ ਨਵਜੰਮੇ ਬੱਚੇ ਦੀ ਮੌਤ ਦਾ ਮਾਮਲਾ ਭਖ ਗਿਆ ਹੈ| ਮ੍ਰਿਤਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਬੱਚੇ ਦੀ ਮ੍ਰਿਤਕ ਦੇਹ ਲੈਕੇ ਪ੍ਰਦਰਸ਼ਨ ਕੀਤਾ ਹੈ|

ਮਾਮਲਾ ਬੀਤੀ ਦੇਰ ਰਾਤ ਦਾ ਹੈ ਜਦੋ ਗਰਭਵਤੀ ਔਰਤ ਦਾ ਡਲਿਵਰੀ ਸਮਾਂ ਆਇਆ ਤਾਂ ਉਹ ਆਪਣੇ ਪਤੀ ਨਾਲ ਉਕਤ ਨਿਜੀ ਹਸਪਤਾਲ ਪਹੁੰਚੀ ਪਰ ਓਥੇ ਡਾਕਟਰ ਨਹੀਂ ਸੀ ਉਹਨਾਂ ਕਿਹਾ ਕਿ ਉਹਨਾ ਨੂੰ ਸਰਕਾਰੀਂ ਹਸਪਤਾਲ ਜਾਣ ਲਈ ਆਖ ਦਿੱਤਾ ਗਿਆ ਜਦੋਂ ਉਕਤ ਔਰਤ ਦਾ ਪਤੀ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਸਰਕਾਰੀ ਹਸਪਤਾਲ ਲੈਕੇ ਜਾ ਰਿਹਾ ਸੀ| ਤਾ ਰਸਤੇ ਵਿੱਚ ਹੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ, ਫਿਰ ਅੰਬੂਲੈਂਸ ਮੰਗਵਾਈ ਪਰ ਜਦੋ ਤਕ ਹਸਪਤਾਲ ਗਏ ਬੱਚੇ ਦੀ ਮੌਤ ਹੋ ਗਈ ਸੀ, ਓਹਨਾ ਕਿਹਾ ਕਿ ਅਸੀਂ ਲਗਾਤਾਰ ਇਸੀ ਨਿਜੀ ਹਸਪਤਾਲ ਤੋਂ ਹੀ ਇਲਾਜ ਕਰਵਾ ਰਹੇ ਸੀ|

ਓਥੇ ਹੀ ਨਿਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੇਰ ਰਾਤ ਇਹ ਲੋਕ ਉਹਨਾਂ ਕੋਲ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ ਇਸ ਲਈ ਸਾਡੇ ਚੌਕੀਦਾਰ ਨੇ ਇਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ ਉਸ ਤੋਂ ਬਾਦ ਕੀ ਹੋਇਆ ਨਹੀਂ ਪਤਾ ਅਸੀਂ ਜਦੋ ਵੀ ਕੋਈ ਐਮਰਜੈਂਸੀ ਹੁੰਦੀ ਹੈ ਤੇ ਅਸੀਂ ਸਰਕਾਰੀ ਅੰਬੂਲੈਂਸ ਮੰਗਵਾਕੇ ਮਰੀਜ ਨੂੰ ਸਰਕਾਰੀ ਹਸਪਤਾਲ ਜਾਣ ਦੀ ਹੀ ਸਲਾਹ ਦਿੰਦੇ ਹਾਂ ਏਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਸੀ ਆਉਂਦੇ|