Punjab
ਹੁਸ਼ਿਆਰਪੁਰ ਦੇ ਤਲਵਾੜਾ ‘ਚ ਮੋਟਰਸਾਇਕਲ ਤੇ ਗੱਡੀ ਦੀ ਹੋਈ ਟੱਕਰ
29 ਜਨਵਰੀ 2024: ਅੱਜ ਹੁਸਿਆਰਪੁਰ ਦੇ ਤਲਵਾੜਾ ਵਿੱਚ ਰਾਤ 8 ਵਜੇ ਦੇ ਕਰੀਬ ਇੱਕ ਮੋਟਰਸਾਇਕਲ ਸਵਾਰ ਦੀ ਗੱਡੀ ਨਾਲ ਟੱਕਰ ਹੋਣ ਤੋ ਟਿੱਪਰ ਦੇ ਹੇਠਾ ਕੁਚਲਣ ਕਾਰਨ ਮੌਤ ਹੋ ਗਈ ਹੈ।ਜਾਣਕਾਰੀ ਦਿੰਦੇ ਮੌਜੂਦ ਲੋਕਾ ਨੇ ਦੱਸਿਆ ਕੀ ਮ੍ਰਿਤਕ ਨੋਜਵਾਨ ਹਰਿਆਣਾ ਨੰਬਰ ਦੇ ਲਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਦੋ ਉਹਨਾ ਤਲਵਾੜਾ ਸੈਕਟਰ 3 ਦੀ ਆਈ ਟੀ ਆਈ ਚੌਂਕ ਨਜਦੀਕ ਪਹੁੰਚਿਆ ਤਾਂ ਸਾਹਮਣੇ ਤੋ ਆ ਰਹੀ ਤੇਜ ਰਫਤਾਰ ਕਾਰ ਵੱਲੋ ਟੱਕਰ ਮਾਰ ਦਿੱਤੀ ਤੇ ਸਾਇਦ ਉਹ ਪਿੱਛੇ ਤੋ ਆ ਰਹੇ ਟਰੱਕ ਹੇਠਾ ਆ ਗਿਆ ।ਜਿਸ ਕਾਰਨ ਉਸ ਦੀ ਮੋਤ ਹੋ ਗਈ।ਪਰ ਘਟਨਾ ਦਾ ਪੂਰਾ ਕਾਰਨ ਪਤਾ ਨਹੀ ਚੱਲ ਸਕਿਆ ।ਪਰ ਦੱਸਿਆ ਦੀ ਰਿਹਾ ਕੀ ਬੈਲਾਰੋ ਗੱਡੀ ਦੇ ਨਾਲ ਇਹ ਟੱਕਰ ਹੋਈ ਹੈ ਜਿਸ ਤੋ ਬਾਅਦ ਮੋਟਰਸਾਇਕਲ ਸਵਾਰ ਹੇਠਾਂ ਡਿੱਗਦਾ ਹੈ ਤਾਂ ਪਿੱਛੇ ਤੋ ਇੱਕ ਬਜਰੀ ਨਾਲ ਭਰਿਆ ਟਿੱਪਰ ਆ ਰਿਹਾ ਹੁੰਦਾ ਹੈ ਜਿਸ ਦੇ ਥੱਲੇ ਵਿਅਕਤੀ ਆ ਜਾਂਦਾ ਹੈ ਤੇ ਉਸ ਦੀ ਮੋਕੇ ਤੇ ਮੋਤ ਹੋ ਜਾਂਦੀ ਹੈ।ਪਰ ਬੈਲਾਰੋ ਗੱਡੀ ਵਾਲਾ ਟੱਕਰ ਮਾਰਨ ਤੋ ਫਰਾਰ ਹੋ ਗਿਆ।ਦੂਜੇ ਪਾਸੇ ਮੋਕੇ ਤੇ ਪਹੁੰਚੀ ਤਲਵਾੜਾ ਪੁਲਿਸ ਦੇ ਜਾਂਚ ਅਧਿਕਾਰੀ ਰਾਕੇਸ ਕੁਮਾਰ ਨੇ ਦੱਸਿਆ ਕੀ ਮ੍ਰਿਤਕ ਦੀ ਪਹਿਚਾਣ ਨਹੀ ਹੋ ਸਕੀ ਹੈ।ਪਰ ਉਹਨਾ ਵੱਲੋ ਮ੍ਰਿਤਕ ਦੀ ਲਾਸ਼ ਨੂੰ ਬੀਬੀਐਮਬੀ ਸਿਵਲ ਹਸਪਤਾਲ ਤਲਵਾੜਾ ਵਿੱਖੇ ਪੋਸਮਾਰਟਮ ਲਈ ਭੇਜ ਦਿੱਤਾ ਗਿਆ ਹੈ।ਸਾਡੇ ਵੱਲੋ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਪਹਿਚਾਣ ਹੋਣ ਤੋ ਬਾਅਦ ਉਹਨਾ ਦੇ ਵਾਰਸਾ ਵੱਲੋ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।