Connect with us

Uncategorized

ਪਿਉ ਨੇ ਕਿਉਂ ਧੀ ਨੂੰ ਮਾਰ ਲਾਸ਼ ਸੁੱਟੀ ਛੱਪੜ ਵਿੱਚ ?

ਪਿਉ ਨੇ ਕੁੜੀ ਨੂੰ ਮਾਰ ਕੇ ਲਾਸ਼ ਸੁੱਟੀ ਛੱਪੜ ਵਿੱਚ ,ਕੁੜੀ ਦੇ ਗੁਆਂਢ ‘ਚ ਰਹਿੰਦੇ ਮੁੰਡੇ ਦੇ ਨਾਲ ਸੀ ਸਬੰਧ

Published

on

ਆਪਣੀ ਹੀ ਧੀ ਦਾ ਕੀਤਾ ਕਤਲ 
ਕੁੜੀ ਨੂੰ ਮਾਰ ਕੇ ਲਾਸ਼ ਸੁੱਟੀ ਛੱਪੜ ਵਿੱਚ 
ਕੁੜੀ ਦੇ ਗੁਆਂਢ ‘ਚ ਰਹਿੰਦੇ ਮੁੰਡੇ ਦੇ ਨਾਲ ਸੀ ਸਬੰਧ
  

ਮੋਗਾ,2 ਸਤੰਬਰ :(ਦੀਪਕ ਸਿੰਗਲਾ)  ਮੋਗਾ ਦੇ ਇੱਕ ਪਿੰਡ ਵਿੱਚ ਵਾਪਰਿਆ ਅਜਿਹਾ ਹਾਦਸਾ ਜਿਸ ਨੂੰ ਦੇਖ ਕੇ ਰੂਹ ਕੰਬ ਜਾਵੇਗੀ। ਪਿਉ ਨੇ ਆਪਣੀ ਹੀ ਧੀ ਨੂੰ ਮਾਰ ਕੇ ਉਸਦੀ ਲਾਸ਼ ਸੁੱਟੀ ਪਿੰਡ ਦੇ ਛੱਪੜ ਵਿੱਚ। ਕਹਿੰਦੇ ਨੇ ਪਿਓ ਧੀ ਦਾ ਰਿਸ਼ਤਾ ਸਭ ਤੋਂ ਅਨਮੋਲ ਹੁੰਦਾ ਹੈ ਤੇ ਇੱਕ ਧੀ ਪਿਓ ਦੇ ਜ਼ਿਆਦਾ ਨਜ਼ਦੀਕ ਹੁੰਦੀ ਹੈ। ਪਰ ਮੋਗਾ ਦੇ ਪਿੰਡ ਚੂਹੜ ਚੱਕ ਵਿੱਚ ਇਸ ਪਿਉ-ਧੀ ਦੇ ਰਿਸ਼ਤੇ ‘ਚ ਖਟਾਸ ਪੈਦਾ ਹੋ ਗਈ ਹੈ। ਜਿੱਥੇ ਪਿਤਾ ਨੇ ਆਪਣੀ ਹੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਕੁੜੀ ਦੇ ਗੁਆਂਢ ‘ਚ ਰਹਿੰਦੇ ਮੁੰਡੇ ਦੇ ਨਾਲ ਸਬੰਧ ਸਨ ਜਿਸ ਕਾਰਨ ਪਿਓ ਨੇ ਆਪਣੀ ਹੀ ਧੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਲਾਸ਼ ਨੂੰ ਛੱਪੜ ‘ਚ ਸੁੱਟ ਦਿੱਤਾ। 
ਪੁਲਿਸ ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਆ ਕੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।