Punjab
ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ‘ਚ ਦੋ ਧਿਰਾਂ ਵਿਚਕਾਰ ਹੋਈ ਲੜਾਈ

23 ਦਸੰਬਰ 2203: ਅੱਜ ਅੰਮ੍ਰਿਤਸਰ ਦੇ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 7 ਵਿਖੇ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਗਲੀ ਵਿੱਚ ਰਹਿਣ ਵਾਲੇ ਦੋ ਪਰਿਵਾਰ ਆਪਸ ਵਿੱਚ ਭਿੜ ਗਏ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ ਜਿਸ ਦੌਰਾਨ ਕਾਰ ਲੰਘਾਉਂਦੇ ਸਮੇਂ ਮੋਟਰਸਾਈਕਲ ਜਮੀਨ ਤੇ ਡਿੱਗ ਗਿਆ ਜਿਸ ਨੂੰ ਲੈ ਕੇ ਕਹਾ ਸੁਣੀ ਹੋ ਗਈ ਅਤੇ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਬਤ ਹੱਥੋਂ ਪਾਈ ਤੱਕ ਆ ਗਈ ਜਿਸ ਵਿੱਚ ਦੇਰ ਰਾਤ ਮਾਮਲਾ ਸ਼ਾਂਤ ਕਰ ਲਿਆ ਗਿਆ ਪਰ ਦਿਨ ਚੜਦੇ ਫਿਰ ਇੱਕ ਵਾਰ ਸੁਖਵਿੰਦਰ ਸਿੰਘ ਪਰਿਵਾਰ ਵੱਲੋਂ ਬਲਜਿੰਦਰ ਕੌਰ ਦੇ ਘਰ ਤੇ ਇੱਟਾਂ ਪੱਥਰ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਬਲਜਿੰਦਰ ਕੌਰ ਦੀ ਕਾਰ ਪੂਰੀ ਤਰ੍ਹਾਂ ਹਮਲਾਵਰੋਂ ਵੱਲੋਂ ਭੰਨ ਤੋੜ ਕੀਤੀ ਗਈ ਜਿਸ ਨੂੰ ਲੈ ਕੇ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਥਾਣੇ ਪਹੁੰਚਿਆ ਪੁਲਿਸ ਥਾਣਾ ਮੁਖੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਨਾਂ ਧਿਰਾਂ ਵੱਲੋਂ ਦਰਖਾਸਤਾਂ ਥਾਣੇ ਵਿੱਚ ਪਹੁੰਚ ਗਈਆਂ ਨੇ ਤੇ ਪੁਲਿਸ ਨੇ ਮੌਕਾ ਦੇਖ ਲਿਆ ਹੈ ਅਤੇ ਦੋਵਾਂ ਧਿਰਾਂ ਨੂੰ ਡਾਕਟਰੀ ਮੁਲਾਜਾ ਕਰਾਉਣ ਲਈ ਡਾਕਟ ਕੱਟ ਕੇ ਦੇ ਦਿੱਤੇ ਹਨ। ਉੱਥੇ ਹੀ ਸਭ ਇੰਸਪੈਕਟਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਬਣਦੀ ਬਣਦੀ ਕਾਰਵਾਈ ਕੀਤੀ ਜਾਵੇਗੀ