Connect with us

Punjab

ਰਾਣਾ ਸੂਗਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਲੱਗੀ ਅੱਗ, ਲੱਖਾਂ ਰੁਪਏ ਦੀ ਪਰਾਲੀ ਸੜ ਕੇ ਹੋਈ ਸੁਆਹ

Published

on

17 ਦਸੰਬਰ 2023:  ਰਾਣਾ ਸੂਗਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਅੱਗ ਲੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੀ ਹਰਗੋਬਿੰਦਪੁਰ ਦੇ ਡੀਐਸਪੀ ਸ੍ਰੀ ਰਜੇਸ਼ ਕੱਕੜ ਜੀ ਸਮੇਤ ਪੁਲਿਸ ਪਾਰਟੀ ਮੌਕੇ ਦੇ ਪਹੁੰਚੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੂਰੀ ਚੌਕਸੀ ਵਰਤੀ ਗਈ ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਰਾਣਾ ਸੂਗਰ ਮਿਲ ਬੁੱਟਰ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਈਟਾਂ ਵਾਲਾ ਚੌਂਕ ਸ੍ਰੀ ਹਰਗੋਬਿੰਦਪੁਰ ਵਿੱਚ ਪਰਾਲੀ ਨੂੰ ਡੰਪ ਕੀਤਾ ਗਿਆ ਸੀ|

ਜ਼ਿਕਰਯੋਗ ਹੈ ਕਿ ਮਿੱਲ ਵੱਲੋਂ ਪਰਾਲੀ ਨੂੰ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ ‘ਤੇ ਟਾਂਡਾ ਹੁਸ਼ਿਆਰਪੁਰ ਹਾਈਵੇ ਦੇ ਬਿਲਕੁਲ ਕਿਨਾਰੇ ਤੇ ਡੰਪ ਕੀਤਾ ਗਿਆ ਹੈ ਜਿਸ ਨੂੰ ਅੱਜ ਬਾਅਦ ਦੁਪਹਿਰ ਤਕਰੀਬਨ ਇੱਕ ਵਜੇ ਅੱਗ ਲੱਗ ਗਈ ਜਿਸ ਦੇ ਚਲਦਿਆ ਬੁਟਰ ਮਿਲ ਦੇ ਚੌਂਕੀਦਾਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇਨੀ ਭਿਆਨਕ ਮੱਚ ਗਈ ਸੀ ਜਿਸ ਕਾਰਨ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਸਾਹਿਬ ਦਸੂਆ ਗੁਰੂ ਕਾ ਜੰਡਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਨਾਂ ਵੱਲੋਂ ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਅੱਗ ਨੂੰ ਬੁਝਾਉਣ ਲਈ ਨਜਦੀਕੀ ਪਿੰਡ ਦੇ ਲੋਕਾਂ ਵੱਲੋਂ ਵੀ ਮਦਦ ਕੀਤੀ ਗਈ| ਪ੍ਰੈਸ ਵੱਲੋਂ ਅੱਗ ਲੱਗਣ ਦਾ ਕਾਰਨ ਅਤੇ ਹੋਏ ਨੁਕਸਾਨ ਦਾ ਵੇਰਵਾ ਮਿਲ ਦੇ ਅਧਿਕਾਰੀ ਆਰ ਐਨ ਸ਼ਰਮਾ ਜੀ ਐਮ ਐਚ ਆਰ ਕੋਲੋਂ ਪੁੱਛਿਆ ਗਿਆ ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਜਦ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੋਏ ਨੁਕਸਾਨ ਦਾ ਕੁਝ ਵੀ ਨਹੀਂ ਪਤਾ ਲੱਗ ਸਕਦਾ ਹੈ|