India
ਅਫਗਾਨਿਸਤਾਨ ਤੋਂ ਹਿਰਦਾ ਵਲੂੰਧਰਣ ਵਾਲੀ ਤਸਵੀਰ

26 ਮਾਰਚ : ਅਫਗਾਨਿਸਤਾਨ ਤੋਂ ਦਰਦਨਾਕ ਤਸਵੀਰ ਸਾਹਮਣੇ ਆਈ ਹੈ। ਬੀਤੇ ਦਿਨੀਂ ਇਥੇ ਗੁਰੂ ਘਰ ਦੇ ਵਿਚ ਹੋਏ ਆਤਮਘਾਤੀ ਹਮਲੇ ਵਿਚ ਕਈ ਸਿੱਖ ਮਾਰੇ ਗਏ। ਇਸ ਹਮਲੇ ਦੀਆਂ ਦਿਲ ਨੂੰ ਵਲੂੰਧਰਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ। ਚਾਰ ਫ਼ਿਦਾਈਨ ਅੱਤਵਾਦੀਆਂ ਨੇ ਹਮਲਾ ਕੀਤਾ।ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਗੁਰੂ ਘਰ ਵਿੱਚ 150 ਸ਼ਰਧਾਲੂ ਮੌਜੂਦ ਸਨ। 23 ਸ਼ਰਧਾਲੂ ਮਾਰੇ ਗਏ ਜਿਨ੍ਹਾਂ ਦੇ ਵਿੱਚ 8 ਔਰਤਾਂ ਵੀ ਸ਼ਾਮਲ ਸਨ। ਇਸ ਹਮਲੇ ਤੋਂ ਬਾਅਦ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ ਜੋ ਲੋਕਾਂ ਨੂੰ ਰਵਾ ਦੇਣ ਵਾਲੀਆਂ ਨੇ।ਹਮਲੇ ਤੋਂ ਬਾਅਦ ਪੁੱਜੇ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ।ਹਮਲੇ ਦਾ ਪਤਾ ਚੱਲਦਿਆਂ ਸੁਰੱਖਿਆ ਬਲ ਉਥੇ ਪਹੁੰਚੇ ਅਤੇ ਉਨ੍ਹਾਂ ਨੇ 4 ਅੱਤਵਾਦੀਆਂ ਨੂੰ ਮਾਰ ਮੁਕਾਇਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਘਟਨਾ ਨਾਲ ਸਿੱਖ ਜਗਤ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਸਿੱਖ ਆਗੂਆਂ ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਇਸ ਬਾਬਤ ਕਾਰਵਾਈ ਦੀ ਮੰਗ ਕੀਤੀ ਹੈ।