Amritsar
ਅੰਮ੍ਰਿਤਸਰ ‘ਚ ਡਿਸਕ ਦੀ ਆੜ ‘ਚ ਖੋਲਿਆ ਹੁੱਕਾ ਬਾਰ, ਦੇਰ ਰਾਤ ਪੁਲਿਸ ਨੇ ਮਾਰੀਆ ਛਾਪਾ

ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਨੇ ਡਿਸਕ ਦੀ ਆੜ ‘ਚ ਚੱਲ ਰਹੇ ਹੁੱਕਾ ਬਾਰ ‘ਤੇ ਛਾਪਾ ਮਾਰਿਆ ਹੈ। ਪੁਲਸ ਨੇ ਹਰਕਤ ‘ਚ ਆ ਕੇ ਡਿਸਕ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਅੰਦਰ ਮੌਜੂਦ ਗਾਹਕ ਰੌਲਾ ਸੁਣ ਕੇ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਦੇ ਹੱਥ ਕੁਝ ਇਤਰਾਜ਼ਯੋਗ ਵੀਡੀਓਜ਼ ਵੀ ਲੱਗੀਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਸ਼ਰਾਬ ਆਦਿ ਉਡਾਉਂਦੇ ਨਜ਼ਰ ਆ ਰਹੇ ਹਨ।
ਏ.ਸੀ.ਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਫੜੇ ਗਏ ਰੈਸਟੋਰੈਂਟ ਮਾਲਕ ਦਾ ਨਾਂ ਨਿਤੀਸ਼ ਹੈ ਅਤੇ ਉਹ ਬੀ.ਕੇ. ਦੱਤ ਗੇਟ ਦੇ ਰਹਿਣ ਵਾਲੇ ਹਨ। ਜਿਸ ਰੈਸਟੋਰੈਂਟ ‘ਤੇ ਛਾਪਾ ਮਾਰਿਆ ਗਿਆ, ਉਸ ਦਾ ਨਾਂ ਬਲਾਇੰਡ ਟਾਈਗਰ ਹੈ। ਪੁਲੀਸ ਸੂਤਰਾਂ ਨੇ ਪੁਲੀਸ ਨੂੰ ਰੈਸਟੋਰੈਂਟ ਵਿੱਚ ਚੱਲ ਰਹੇ ਹੁੱਕਾ ਬਾਰ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਟੀਮ ਬਣਾ ਕੇ ਕਾਰਵਾਈ ਕੀਤੀ ਗਈ