Connect with us

Corona Virus

ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕੀਤੀ

Published

on

ਜਲੰਧਰ, ਪਰਮਜੀਤ ਰੰਗਪੁਰੀ, 10 ਜੂਨ : ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਵਿਖੇ ਇੱਕ ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਵਾਰਦਾਤ ਸੋਮਵਾਰ ਰਾਤ ਕਰੀਬ 10 ਵਜੇ ਦੀ ਹੈ। ਇਸ ਦਿਲ ਕੰਬਾਊ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਦਾਦਾ ਅਵਤਾਰ ਸਿੰਘ ਵਾਸੀ ਪਿੰਡ ਸੋਹਲ ਜਗੀਰ ਨੇ ਦੱਸਿਆ ਕਿ ਮੇਰਾ ਲੜਕਾ ਸੁਰਜੀਤ ਸਿੰਘ ਇਟਲੀ ਗਿਆ ਹੋਇਆ ਹੈ ਅਤੇ ਰੋਜ਼ਾਨਾਂ ਦੀ ਤਰਾਂ ਬੀਤੀ ਰਾਤ ਉਹ ਆਪਣੀ ਪਤਨੀ ਚਰਨਜੀਤ ਕੌਰ, ਨੂੰਹ ਕੁਲਵਿੰਦਰ ਕੌਰ ਤੇ ਪੋਤੇ ਅਰਸ਼ਪ੍ਰੀਤ ਸਿੰਘ ਨਾਲ ਘਰ ਵਿੱਚ ਸੀ। ਉਨਾਂ ਦੱਸਿਆ ਅਸੀਂ ਪਤੀ-ਪਤਨੀ ਅਲੱਗ ਕਮਰੇ ਵਿਚ ਸੀ, ਜਦਕਿ ਨੂੰਹ ਕੁਲਵਿੰਦਰ ਕੌਰ ਤੇ ਉਸਦਾ ਬੱਚਾ ਅਰਸ਼ਪ੍ਰੀਤ ਨਾਲ ਦੇ ਕਮਰੇ ਵਿਚ ਸਨ। ਰਾਤ ਕਰੀਬ 10 ਵਜੇ ਕੁਲਵਿੰਦਰ ਕੌਰ ਨੇ ਕਮਰੇ ਅੰਦਰੋਂ ਤਾਲਾ ਲਗਾ ਕੇ ਆਪਣੇ ਬੱਚੇ ਦੇ ਚਾਕੂਆਂ ਨਾਲ ਵਾਰ ਕਰ ਦਿੱਤੇ, ਜਦ ਮੈਂ ਆਵਾਜ਼ ਸੁਣ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ, ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲਿਆ। ਇਸ ਦੌਰਾਨ ਮੈਂ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਕੁੱਝ ਸਮੇਂ ਬਾਅਦ ਨੂੰਹ ਕੁਲਵਿੰਦਰ ਕੌਰ ਨੇ ਦਰਵਾਜ਼ਾ ਖੋਲਿਆ ਤਾਂ ਕਮਰੇ ਅੰਦਰ ਖੂਨ ਖਿਲਰਿਆ ਪਿਆ ਸੀ ਤੇ ਬੱਚਾ ਲਹੂ-ਲੁਹਾਨ ਹੋਇਆ ਬੈੱਡ ’ਤੇ ਪਿਆ ਸੀ।

ਉਹਨਾਂ ਦੱਸਿਆ ਕਿ ਕੁਲਵਿੰਦਰ ਕੌਰ ਚਾਕੂ ਲੈ ਕੇ ਉਸ ਦੇ ਪਿੱਛੇ ਭੱਜੀ, ਪਰ ਕਿਸੇ ਤਰਾਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬੱਚੇ ਨੂੰ ਚੁੱਕ ਕੇ ਨਕੋਦਰ ਦੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਸ਼ ਕਰ ਦਿੱਤਾ। ਵਾਰਦਾਤ ਉਪਰੰਤ ਕੁਲਵਿੰਦਰ ਕੌਰ ਨੇ ਕੋਠੇ ’ਤੇ ਚੜ ਕੇ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜਖਮੀ ਹੋ ਗਈ, ਜਿਸ ਨੂੰ ਰਿਸ਼ਤੇਦਾਰਾਂ ਵੱਲੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਮੌਜੇ ਤੇ ਪੁਲਿਸ ਪਹੁੰਚੀ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ । ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਹੈ ਅਤੇ ਉਸਦੀ ਮਾਂ ਕੁਲਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਓਨਾ ਦੱਸਿਆ ਕਿ ਫਿਲਹਾਲ ਆਰੋਪੀ ਆਪ ਛੱਤ ਤੋਂ ਛਾਲ ਮਾਰਨ ਕਰਕੇ ਗੰਭੀਰ ਜ਼ਖਮੀ ਹੋ ਗਯੀ ਹੈ ਇਸਲਈ ਉਸਨੂੰ ਜਲੰਧਰ ਦੇ ਹਾਸਪਤਾਲ ਵਿਚ ਦਾਖਿਲ ਕਰਾਇਆ ਹੈ । ਠੀਕ ਹੋਣ ਤੇ ਉਸਨੂੰ ਗਿਰਫ਼ਤਾਰ ਕਰ ਲਿਆ ਜਾਏਗਾ ।