Punjab
SAD NEWS: ਪੰਜਾਬ ‘ਚ ਪੜ੍ਹਦੀ ਕੇਰਲਾ ਦੀ ਵਿਦਿਆਰਥਣ ਨਾਲ ਵਾਪਰਿਆ ਵੱਡਾ ਹਾਦਸਾ

ਫਤਿਹਗੜ੍ਹ ਸਾਹਿਬ 18ਅਕਤੂਬਰ 2023 : ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ‘ਤੇ ਚੱਲਦੀ ਟਰੇਨ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਦੌਰਾਨ 21 ਸਾਲਾ ਵਿਦਿਆਰਥੀ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਸਥਾ (21) ਵਾਸੀ ਥਿਰਕੇਵਿਲ ਲੇਨ ਵਿਨੇਲਾ (ਕੇਰਲਾ) ਵਜੋਂ ਹੋਈ ਹੈ, ਜੋ ਕਿ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਦੀ ਐਮਐਸਸੀ ਫੂਡ ਟੈਕਨਾਲੋਜੀ ਦੀ ਵਿਦਿਆਰਥਣ ਸੀ ਅਤੇ ਕੇਰਲਾ ਤੋਂ ਇੱਥੇ ਪੜ੍ਹਾਈ ਕਰਨ ਆਈ ਸੀ।
ਕਾਲਜ ਨੇ ਵਿਦਿਆਰਥੀ ਦੀ ਦਰਦਨਾਕ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲਿਸ ਵੱਲੋਂ ਵਿਦਿਆਰਥੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਜੀਆਰਪੀ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਸਰਹਿੰਦ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਦਿੱਲੀ ਤੋਂ ਨੰਗਲ ਊਨਾ ਨੂੰ ਜਾ ਰਹੀ ਹਿਮਾਚਲ ਐਕਸਪ੍ਰੈਸ ਰੇਲਗੱਡੀ ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਉਤਰੀ ਤਾਂ ਆਸਥਾ ਦਾ ਪੈਰ ਤਿਲਕਣ ਅਤੇ ਰੇਲਗੱਡੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।