Punjab
SHO ਦੀ ਬੇਟੀ ਦੇ ਵਿਆਹ ‘ਚ ਪਤਨੀ ਸਮੇਤ ਪਹੁੰਚੇ DGP ਨਾਲ ਹੋਇਆ ਵੱਡਾ ਹਾਦਸਾ, ਮਚੀ ਹਫੜਾ-ਦਫੜੀ
ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਥੇ ਇੱਕ ਵਿਆਹ ਸਮਾਗਮ ਦੌਰਾਨ ਵਾਪਰੇ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਘਟਨਾ ਚੰਡੀਗੜ੍ਹ ਦੇ ਲੇਕ ਕਲੱਬ ‘ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਵਾਪਰੀ। ਇੱਥੇ ਲਗਾਏ ਗਏ ਟੈਂਟ ਤੇਜ਼ ਹਵਾਵਾਂ ਕਾਰਨ ਖੰਭਿਆਂ ਸਮੇਤ ਹੇਠਾਂ ਡਿੱਗ ਗਏ, ਜਿਸ ਦੌਰਾਨ ਡੀ.ਜੀ.ਪੀ. ਉਨ੍ਹਾਂ ਦੀ ਪਤਨੀ ਅਤੇ ਡੀ.ਐਸ.ਪੀ. ਗੁਰਮੁਖ ਸਿੰਘ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੂਰੇ ਵਿਆਹ ਸਮਾਗਮ ‘ਚ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਐੱਸ. ਐੱਚ.ਓ. ਸੁਖਦੀਪ ਸਿੰਘ ਦੀ ਬੇਟੀ ਦਾ ਵਿਆਹ ਸੀ ਅਤੇ ਉਸ ਦੇ ਵਿਆਹ ਦਾ ਸੱਦਾ ਡੀ.ਜੀ.ਪੀ. ਅਤੇ ਉਸਦੇ ਪਰਿਵਾਰ ਨੂੰ ਦਿੱਤਾ ਗਿਆ ਸੀ। ਲੇਕ ਕਲੱਬ ਵਿੱਚ ਟੈਂਟ ਆਦਿ ਦਾ ਪ੍ਰਬੰਧ ਬਾਹਰੀ ਠੇਕੇਦਾਰ ਵੱਲੋਂ ਕੀਤਾ ਗਿਆ ਸੀ। ਹਵਾ ਦੇ ਤੇਜ਼ ਦਬਾਅ ਕਾਰਨ ਇਹ ਟੈਂਟ ਉੱਖੜ ਗਿਆ ਕਿਉਂਕਿ ਟੈਂਟ ਖੁੱਲ੍ਹੇ ‘ਚ ਪੁੱਟਿਆ ਗਿਆ ਸੀ, ਜਿਸ ਦੌਰਾਨ ਡੀ.ਜੀ.ਪੀ. ਉਨ੍ਹਾਂ ਦੀ ਪਤਨੀ ਅਤੇ ਡੀ.ਐਸ.ਪੀ. ਜ਼ਖਮੀ ਹੋਏ ਸਨ।
ਤਿੰਨਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਪੀ.ਜੀ. ਰੈਫਰ ਕੀਤਾ ਗਿਆ। ਇਲਾਜ ਤੋਂ ਬਾਅਦ ਡੀ.ਜੀ.ਪੀ. ਅਤੇ ਉਸ ਦੀ ਪਤਨੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਕਿ ਡੀ.ਐਸ.ਪੀ. ਗੁਰਮੁਖ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਸ ਇਸ ਘਟਨਾ ‘ਚ ਲਾਪਰਵਾਹੀ ਦੇ ਕੋਣ ਤੋਂ ਜਾਂਚ ਕਰ ਰਹੀ ਹੈ।