Punjab
ਨੌਜਵਾਨ ਨੇ ਤਣਾਅ ਦੇ ਚੱਲਦਿਆਂ ਕੀਤੀ ਖ਼ੁਦਕੁਸ਼ੀ

ਐੱਸ.ਏ.ਐੱਸ ਨਗਰ, 13 ਜੁਲਾਈ (ਬਲਜੀਤ ਮਰਵਾਹਾ): ਐੱਸ.ਏ.ਐੱਸ ਨਗਰ ਥਾਣਾ ਫੇਜ਼ ਇੱਕ ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਵਿੱਚ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੇਜ਼ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਫੇਜ਼ ਪੰਜ ਨੇੜੇ ਪੈਂਦੇ ਪਿੰਡ ਸ਼ਾਹੀ ਮਾਜਰਾ ਦੇ ਪੀ ਜੀ ਨਾਮ ਦੀ ਬਿਲਡਿੰਗ ਵਿੱਚ ਕਰੀਬ ਤੀਹ ਬੱਤੀ ਸਾਲ ਦਾ ਇੱਕ ਨੌਜਵਾਨ ਸੁਖਵਿੰਦਰ ਸਿੰਘ ਜੋ ਕਿ ਕਿਰਾਏ ਤੇ ਰਹਿੰਦਾ ਸੀ। ਦਿਮਾਗੀ ਤਣਾਅ ਦੇ ਚੱਲਦਿਆਂ ਉਸ ਨੇ ਆਤਮ ਹੱਤਿਆ ਕਰ ਲਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ