Connect with us

Punjab

ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੰਜਾਬ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ

Published

on

ਬਟਾਲਾ : ਪੰਜਾਬ ਭਰ ਵਿਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇ ਲਈ ਕੀਤੀ ਹੋਈ ਹੈ। ਹੜਤਾਲ ਅੱਜ ਤੀਸਰੇ ਦਿਨ ਬਟਾਲਾ ਵਿੱਚ ਚ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਨਾਲ ਵੀ ਇਹਨਾਂ ਕੰਟ੍ਰੈਕਟ ਮੁਲਾਜਿਮ ਯੂਨੀਅਨ ਦੀ ਅੱਜ ਉਹਨਾਂ ਦੀਆ ਮੰਗਾ ਨੂੰ ਲੈਕੇ ਅਹਿਮ ਮੀਟਿੰਗ ਸੀ ਅਤੇ ਮੀਟਿੰਗ ਤੋਂ ਬਾਅਦ ਬਟਾਲਾ ਵਿਖੇ ਪੰਜਾਬ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੇ ਮੋਟਰਸਾਈਕਲ ਰੈਲੀ ਕੱਢੀ ਅਤੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ ਅਤੇ ਧਰਨਾ ਦੇ ਰਹੇ ਇਹਨਾਂ ਕੰਟ੍ਰੈਕਟ ਮੁਲਾਜਿਮਾ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਤੋਂ ਉਹਨਾਂ ਨੂੰ ਬਹੁਤ ਉਮੀਦਾਂ ਸਨ ਅਤੇ ਇਹ ਵੱਡੀ ਉਮੀਦ ਸੀ ਕਿ ਜੋ ਉਹਨਾਂ ਦੀ ਲੰਬੇ ਸਮੇ ਦੀ ਮੰਗ ਹੈ ਕਿ ਕੰਟ੍ਰੈਕਟ ਤੇ ਕੰਮ ਕਰ ਰਹੇ ਉਹਨਾਂ ਸਭ ਨੂੰ ਸਰਕਾਰ ਵਲੋਂ ਰੈਗੂਲਰ ਕੀਤਾ ਜਾਵੇਗਾ ਲੇਕਿਨ ਮੀਟਿੰਗ ਬੇਸਿੱਟਾ ਰਹੀ ਹੈ ਅਤੇ ਇਹਨਾਂ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਇਸੇ ਰੋਸ ਦੇ ਚਲਦੇ ਉਹਨਾਂ ਦੀ ਜੋ ਹੜਤਾਲ ਹੈ ਉਹ ਜਾਰੀ ਰਹੇਗੀ ਅਤੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕਲ ਪੰਜਾਬ ਭਰ ਦੇ ਬਸ ਸਟੈਂਡਾਂ ਤੇ 4 ਘੰਟੇ ਦਾ ਚੱਕਾ ਜਾਮ ਕਰ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਆਉਣ ਵਾਲੇ ਦੀਨਾ ਚ ਮੁਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਵੀ ਘੇਰਾਓ ਕੀਤਾ ਜਾਵੇਗਾ।