Punjab
ਨਾਭਾ ਦੀ ਇਕ ਨਬਾਲਿਗ 12 ਸਾਲਾਂ ਲੜਕੀ ਨੂੰ ਕੁਝ ਲੜਕਿਆਂ ਵਲੋਂ ਪਿਛਲੇ 6-7 ਮਹੀਨੇ ਤੋਂ ਕੀਤਾ ਜਾ ਰਿਹਾ ਸੀ ਬਲੈਕਮੇਲ

ਲੜਕੀ ਵਲੋਂ ਪ੍ਰੇਸ਼ਾਨ ਹੋ ਕੇ ਕੀਤੀ ਗਈ ਖ਼ੁਦਕੁਸ਼ੀ ਦੀ ਕੋਸ਼ਿਸ਼
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਲੜਕੇ ਜ਼ੋ ਕਿ ਸਾਡੇ ਘਰ ਵਿੱਚ ਕੁਝ ਟਾਇਮ ਪਹਿਲਾਂ Paint ਦਾ ਕੰਮ ਕਰਨ ਆਏ ਸੀ।
ਇੰਨਾਂ ਲੜਕਿਆਂ ਵੱਲੋਂ ਮੇਰੀ ਬੇਟੀ ਨੂੰ ਫੋਨ ਕਰਕੇ ਕਿਹਾ ਗਿਆ ਕਿ ਸਾਡੇ ਕੋਲ ਤੇਰੀਆਂ ਫੋਟੋ ਹਨ। ਇਹ ਫੋਟੋਆਂ ਅਸੀਂ ਜਨਤਕ ਕਰਾਂਗੇ ਦੀ ਧਮਕੀ ਦੇ ਕੇ ਨਾਬਾਲਗ ਲੜਕੀ ਨੂੰ ਬਲੈਕਮੇਲ ਕੀਤਾ ਗਿਆ।ਲੜਕੀ ਨੂੰ ਕਿਹਾ ਗਿਆ ਕਿ ਸਾਨੂੰ ਬਾਹਰ ਆ ਕੇ ਮਿਲ ਅਤੇ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਕਤ ਲੜਕਿਆਂ ਵੱਲੋਂ ਲੜਕੀ ਦੇ ਪਿਤਾ, ਚਾਚਾ ਨਾਲ ਵੀ ਲੜਾਈ ਝੱਗੜਾ ਕੀਤਾਂ ਗਿਆ
ਉਕਤ ਲੜਕਿਆਂ ਦੀ ਹਰਕਤਾਂ ਤੋਂ ਬਾਅਦ ਤੰਗ ਆਕੇ ਲੜਕੀ ਨੇ ਘਰ ਦੇ ਬਾਹਰੋ ਲੱਘ ਰਹੀ ਹਾਈ ਵੋਲਟੇਜ ਕਰੰਟ ਦੀਆਂ ਤਾਰਾਂ ਨੂੰ ਫ਼ੜ ਲਿਆ। ਜਿਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਨਾਭਾ ਲਿਆਂਦਾ ਗਿਆ।ਜਿਥੇ ਡਾਕਟਰਾਂ ਨੇ ਜਦੋਂ ਜ਼ਹਿਦ ਨਾਲ ਇਲਾਜ ਕੀਤਾ ਅਤੇ ਲੜਕੀ ਦੀ ਹਾਲਤ ਠੀਕ ਹੈ।
ਲੜਕੀ ਦੇ ਪਿਤਾ ਨੇ ਕਿਹਾ ਕਿ ਅਸੀਂ ਪੁਲਿਸ ਕੰਪਲੇਟ ਕੀਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਜਦੋਂ ਜਾਂਚ ਅਧਿਕਾਰੀ ਕੋਤਵਾਲੀ ਨਾਭਾ ਦੇ ਏਐਸ ਆਈ ਨਾਲ ਫੋਨ ਤੇ ਸਾਡੇ ਪਤਰਕਾਰ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਰ ਦੋਸ਼ੀ ਘਰ ਚੋਂ ਫ਼ਰਾਰ ਹਨ।