Punjab
CRIME: ਲੁਧਿਆਣਾ ‘ਚ ਨੇਪਾਲੀ ਨੌਕਰਾਣੀ ਨੇ ਕੀਤਾ ਵੱਡਾ ਕਾਰਨਾਮਾ…..
ਲੁਧਿਆਣਾ 13ਸਤੰਬਰ 2023: ਲੁਧਿਆਣਾ ਦੇ ਅਰਬਨ ਅਸਟੇਟ-2 ਇਲਾਕੇ ਵਿੱਚ ਇੱਕ ਨੇਪਾਲੀ ਨੌਕਰਾਣੀ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ। ਉਸ ਨੇ ਵਪਾਰੀ ਅਤੇ ਉਸ ਦੀ ਪਤਨੀ ਨੂੰ ਦੁੱਧ ਵਿੱਚ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਕਰੀਬ 7.5 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 22 ਲੱਖ ਰੁਪਏ ਚੋਰੀ ਕਰ ਲਏ। ਇਸ ਘਟਨਾ ਵਿੱਚ ਨੇਪਾਲੀ ਲੜਕੀ ਦੇ ਦੋ ਹੋਰ ਸਾਥੀ ਵੀ ਸ਼ਾਮਲ ਸਨ। ਘਟਨਾ ਦੌਰਾਨ ਤਿੰਨਾਂ ਨੇ ਸੀਸੀਟੀਵੀ ਦੀਆਂ ਤਾਰਾਂ ਕੱਟ ਦਿੱਤੀਆਂ।
ਜਾਣਕਾਰੀ ਅਨੁਸਾਰ 60 ਸਾਲਾ ਭਗਵੰਤ ਸਿੰਘ ਦੀ ਸ਼ੇਰਪੁਰ ਕਲਾਂ ਵਿੱਚ ਚੇਤਕ ਟੂਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਹੈ। ਉਸ ਦਾ ਲੜਕਾ, ਨੂੰਹ ਅਤੇ ਬੱਚੇ ਵਿਦੇਸ਼ ਗਏ ਹੋਏ ਹਨ। ਘਰ ਵਿੱਚ ਸਿਰਫ਼ ਭਗਵੰਤ ਸਿੰਘ ਤੇ ਉਸ ਦੀ ਪਤਨੀ ਨਰਿੰਦਰ ਕੌਰ ਹੀ ਸਨ।
ਕਰੀਬ ਡੇਢ ਮਹੀਨਾ ਪਹਿਲਾਂ ਨੇਪਾਲ ਦੇ ਸੁਨਸਾਰੀ ਜ਼ਿਲ੍ਹੇ ਦੇ ਪਿੰਡ ਬਕਲੋਰੀ ਦੀ ਰਹਿਣ ਵਾਲੀ ਸਸਮਿਤਾ ਰਾਏ ਨੂੰ ਘਰ ਵਿੱਚ ਨੌਕਰ ਵਜੋਂ ਰੱਖਿਆ ਗਿਆ ਸੀ। ਉਹ ਉਸ ਦੇ ਘਰ ਹੀ ਰਹਿੰਦੀ ਸੀ। ਇਸ ਦੌਰਾਨ ਸਵੇਰੇ ਉਸ ਨੇ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ।