Maharashtra
ਕੋਲਹਾਪੁਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਮਜ਼ਦੂਰਾਂ ਦੀ ਮੌਤ, 8 ਜ਼ਖਮੀ
ਮਹਾਰਾਸ਼ਟਰ ‘ਚ ਕੋਲਹਾਪੁਰ ਜ਼ਿਲੇ ਦੀ ਹਤਕਾਨੰਗਲੇ ਤਹਿਸੀਲ ‘ਚ ਬੈਂਗਲੁਰੂ ਰਾਸ਼ਟਰੀ ਰਾਜਮਾਰਗ ‘ਤੇ ਐਤਵਾਰ ਦੇਰ ਰਾਤ ਹੋਏ ਇਕ ਹਾਦਸੇ ‘ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਔਰਤਾਂ ਸਮੇਤ 8 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ।
ਪੁਲਿਸ ਅਨੁਸਾਰ ਰਿਆਜ਼ ਕੰਸਟਰਕਸ਼ਨ ਨੇੜੇ 12 ਮਜ਼ਦੂਰਾਂ ਦੀ ਟੀਮ ਜਲ ਪੁਲ ਨੇੜੇ ਸਰਵਿਸ ਰੋਡ ’ਤੇ ਬਣੀ ਇਮਾਰਤ ਦੀ ਸਲੈਬ ਨਾਲ ਕੰਕਰੀਟ ਮਿਕਸਰ ਮਸ਼ੀਨ ਨੂੰ ਜੋੜਨ ਦਾ ਕੰਮ ਕਰ ਰਹੀ ਸੀ। ਪੁਣੇ ਵੱਲ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਾਰੇ ਮਜ਼ਦੂਰਾਂ ਨੂੰ ਜ਼ੋਰਦਾਰ ਟੱਕਰ ਮਾਰੀ| ਇਸ ਘਟਨਾ ‘ਚ ਇਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਔਰਤਾਂ ਸਮੇਤ ਹੋਰ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਪ੍ਰਮਿਲਾ ਰਾਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਤਿੰਨ ਹੋਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਇਮਾਮ ਮੁਨੱਵਰ (50), ਵਿਕਾਸ ਵਾਡ (32) ਅਤੇ ਸਚਿਨ ਧਨਵਾੜੇ (40) ਵਜੋਂ ਹੋਈ ਹੈ, ਸਾਰੇ ਕੋਲਹਾਪੁਰ ਜ਼ਿਲ੍ਹੇ ਦੀ ਹਤਕਾਨੰਗਲੇ ਤਹਿਸੀਲ ਦੇ ਭਡੋਲੇ ਪਿੰਡ ਦੇ ਰਹਿਣ ਵਾਲੇ ਹਨ।
ਜ਼ਖ਼ਮੀ ਮਜ਼ਦੂਰਾਂ ਵਿੱਚ ਕੁਮਾਰ ਤੁਕਾਰਾਮ ਦਾਛੇ (42), ਭਾਸਕਰ ਦਾਦੂ ਧਨਵੜੇ (60), ਸਵਿਤਾ ਲਕਸ਼ਮਣ ਰਾਠੌੜ (17), ਐਸ਼ਵਰਿਆ ਲਕਸ਼ਮਣ ਰਾਠੌੜ (15), ਲਕਸ਼ਮਣ ਮਨੋਹਰ ਰਾਠੌੜ (42), ਸੁਨੀਲ ਕਾਂਬਲੇ ਅਤੇ ਸਚਿਨ ਪਾਂਡੁਰੰਗ ਭੱਟ (30) ਸ਼ਾਮਿਲ ਹਨ। ਭਦੋਲੇ ਪਿੰਡ ਦੇ ਵਸਨੀਕ ਹਨ ਜਦਕਿ ਇੱਕ ਜ਼ਖ਼ਮੀ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|