Maharashtra
ਮਹਾਰਾਸ਼ਟਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 30 ਯਾਤਰੀ ਜ਼ਖਮੀ

Maharashtra Accident: ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਰਾਜ ਟਰਾਂਸਪੋਰਟ ਦੀ ਬੱਸ ਇੱਕ ਪੁਲ ਤੋਂ ਡਿੱਗ ਗਈ, ਜਿਸ ਵਿੱਚ ਬੱਸ ਵਿੱਚ ਸਫ਼ਰ ਕਰ ਰਹੇ ਲਗਭਗ 30 ਯਾਤਰੀ ਜ਼ਖ਼ਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੇ ਸਮੇਂ ਬੱਸ ਪਰਭਣੀ ਦੇ ਜੰਤੂਰ ਤੋਂ ਸੋਲਾਪੁਰ ਵੱਲ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਬੱਸ ਡਰਾਈਵਰ ਦੇ ਕੰਟਰੋਲ ਗੁਆ ਦੇਣ ਕਾਰਨ ਹਾਦਸਾ ਵਾਪਰਿਆ ਹੈ |
ਜਾਣਕਾਰੀ ਅਨੁਸਾਰ ਬੱਸ ਮੁੰਬਈ ਤੋਂ ਕਰੀਬ 500 ਕਿਲੋਮੀਟਰ ਦੂਰ ਪਰਭਣੀ ਦੇ ਜੰਤੂਰ ਤਾਲੁਕਾ ਦੇ ਅਕੋਲੀ ਵਿਖੇ ਪੁਲ ਤੋਂ ਡਿੱਗ ਗਈ। ਪਰਭਣੀ ਦੇ ਐਸਪੀ ਰਵਿੰਦਰ ਸਿੰਘ ਪਰਦੇਸ਼ੀ ਨੇ ਕਿਹਾ, “ਇਸ ਹਾਦਸੇ ਵਿੱਚ ਲਗਭਗ 30 ਯਾਤਰੀ ਜ਼ਖਮੀ ਹੋਏ ਹਨ ਅਤੇ ਸਾਰਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।” ਪੁਲਿਸ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਪਹਿਲਾਂ ਜੰਤੂਰ ਵਿੱਚ ਇੱਕ ਮੈਡੀਕਲ ਸਹੂਲਤ ਲਈ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਾਰਿਆਂ ਨੂੰ ਪਰਭਣੀ ਸ਼ਹਿਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ।