punjab
ਬਟਾਲਾ ‘ਚ ਜਿਲਾ ਪ੍ਰਸ਼ਾਸਨ ਦੇ ਕਲੈਰੀਕਲ ਸਟਾਫ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੱਢਿਆ ਗਿਆ ਰੋਸ ਪ੍ਰਦਰਸ਼ਨ

14 ਦਸੰਬਰ 2023: ਬਟਾਲਾ ਦੇ ਜ਼ਿਲਾ ਪ੍ਰਸ਼ਾਸਨ ਦੇ ਕਲੈਰੀਕਲ ਸਟਾਫ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਐਸ.ਡੀ.ਐਮ ਦਫਤਰ ਤੋਂ ਗਾਂਧੀ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ | ਇਸ ਮੌਕੇ ਪ੍ਰਦਰਸ਼ਨਕਾਰੀ ਸਰਕਾਰੀ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹਨਾਂ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਰਹੇ ਹਾਂ ਪਰ ਸਰਕਾਰ ਨੇ ਅਜੇ ਤਕ ਲਾਗੂ ਨਹੀਂ ਕੀਤੀ ਓਹਨਾਂ ਕਿਹਾ ਡੀ ਏ ਦੀ ਕਿਸਤ ਲਾਗੂ ਕਰਨ ਦੀ ਗੱਲ ਕਹੀ ਪਰ ਅਜੇ ਤਕ ਲਾਗੂ ਨਹੀਂ ਕੀਤੀ ਕੇਂਦਰ ਸਰਕਾਰ 42 ਫੀਸਦੀ ਡੀ ਏ ਦੇ ਰਹੀ ਹੈ ਲੇਕਿਨ ਪੰਜਾਬ ਸਰਕਾਰ ਸਾਨੂੰ 34 ਫੀਸਦੀ ਡੀ ਏ ਦੇ ਰਹੀ ਹੈ ਅਤੇ ਸਾਡੇ ਜਿਹੜੇ ਕੱਚੇ ਸਾਥੀ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਨ ਉਹਨਾਂ ਨੂੰ ਪੱਕਿਆ ਕਰਨਾ ਚਾਹੀਦਾ ਹੈ ਇਹਨਾਂ ਮੰਗਾਂ ਨੂੰ ਲੈਕੇ ਹੀ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਗਰ ਅੱਜ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਵਿੱਚ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਕੰਮਕਾਜ ਠੱਪ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ ਓਥੇ ਹੀ ਉਹਨਾਂ 15 ਅਤੇ 16 ਦਸੰਬਰ ਨੂੰ ਦਫਤਰਾਂ ਚ ਤਾਲੇ ਮਾਰਕੇ ਸਮੂਹਿਕ ਛੁੱਟੀ ਤੇ ਜਾਣ ਦੀ ਵੀ ਚੇਤਾਵਨੀ ਦਿੱਤੀ