Punjab
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਵਿਦੇਸ਼ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਇੱਕ ਵਾਰ ਫਿਰ ਖ਼ਬਰ ਆਈ ਹੈ। ਸੈਂਟਰਲ ਬੈਂਕ ਆਫ਼ ਇੰਡੀਆ ਦੇ ਡੀ.ਜੀ.ਐਮ (ਸੇਵਾਮੁਕਤ) ਜ਼ੀਰਕਪੁਰ ਦੇ ਵਸਨੀਕ ਐਸ.ਐਸ ਭੱਲਾ ਦਾ ਇਕਲੌਤਾ ਪੁੱਤਰ ਡਾ: ਉਪਿੰਦਰ ਸਿੰਘ ਭੱਲਾ ਕਰੀਬ 6 ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨਾਲ ਡਿਗਰੀ ਕਰਨ ਲਈ ਕੈਨੇਡਾ ਗਿਆ ਸੀ|
ਜਾਣਕਾਰੀ ਮੁਤਾਬਿਕ ਉਪਿੰਦਰ ਸਿੰਘ ਭੱਲਾ ਦੀ ਨੋਵਾ ਸਕੋਸ਼ੀਆ (ਕੈਨੇਡਾ) ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਡਾ: ਉਪਿੰਦਰ ਸਿੰਘ ਭੱਲਾ (39) ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਦਮੇ ‘ਚ ਹੈ |