Connect with us

Punjab

ਲੁਧਿਆਣਾ ‘ਚ ਸਕੂਲੀ ਬੱਚੇ ਦੀ ਹੋਈ ਮੌਤ, ਰੇਲਵੇ ਟ੍ਰੈਕ ਪਾਰ ਕਰਦੇ ਵਾਪਰਿਆ ਹਾਦਸਾ

Published

on

19 ਮਾਰਚ 2024: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ | ਵਾਪਰੇ ਰੇਲ ਹਾਦਸੇ ਵਿੱਚ ਦੋ ਬੱਚੇ ਵਾਲ-ਵਾਲ ਬਚ ਗਏ। ਰੇਲਵੇ ਟਰੈਕ ਪਾਰ ਕਰ ਰਹੇ ਇੱਕ ਬੱਚੇ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ| ਜਦੋਂ ਕਿ ਦੋ ਬੱਚੇ ਵਾਲ-ਵਾਲ ਬਚ ਗਏ ਹਨ।

ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ‘ਚ ਅਜਿਹਾ ਲੱਗ ਰਿਹਾ ਹੈ ਕਿ ਬੱਚਾ ਕੁਝ ਲੈਣ ਲਈ ਰੇਲਵੇ ਟ੍ਰੈਕ ਤੋਂ ਉਤਰ ਰਿਹਾ ਸੀ ਪਰ ਟਰੇਨ ਵੱਲ ਧਿਆਨ ਨਾ ਦੇਣ ਕਾਰਨ ਉਹ ਉਸ ਦੀ ਲਪੇਟ ‘ਚ ਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।