World
ਅਮਰੀਕਾ ਦੇ ਸ਼ਹਿਰ ਮਿਲਵਾਕੀ ‘ਚ ਹੋਈ ਗੋਲੀਬਾਰੀ,15 ਸਾਲਾ ਲੜਕੇ ਦੀ ਮੌਤ,ਪੰਜ ਲੜਕੀਆਂ ਜ਼ਖਮੀ

ਅਮਰੀਕਾ ਦੇ ਸ਼ਹਿਰ ਮਿਲਵਾਕੀ ‘ਚ ਗੋਲੀਬਾਰੀ ਦੀ ਘਟਨਾ ‘ਚ 15 ਸਾਲਾ ਕਾਲੇ ਲੜਕੇ ਦੀ ਮੌਤ ਹੋ ਗਈ ਅਤੇ ਪੰਜ ਲੜਕੀਆਂ ਜ਼ਖਮੀ ਹੋ ਗਈਆਂ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 11.30 ਵਜੇ ਹੋਈ ਗੋਲੀਬਾਰੀ ‘ਚ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲਵਾਕੀ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਨੇ ਮਾਰੇ ਗਏ ਲੜਕੇ ਦੀ ਪਛਾਣ ਡੇਵਿਅਨ ਪੈਟਰਸਨ ਵਜੋਂ ਕੀਤੀ ਹੈ।
ਪੁਲਸ ਮੁਤਾਬਕ ਜ਼ਖਮੀ ਲੜਕੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਉਹ ਅਣਪਛਾਤੇ ਸ਼ੱਕੀਆਂ ਦੀ ਭਾਲ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੋਲੀਬਾਰੀ ਕਿਸ ਕਾਰਨ ਹੋਈ। ਜੈਕਲੀਨ ਮੂਰ ਨਾਮ ਦੀ ਇੱਕ ਸਥਾਨਕ ਔਰਤ ਨੇ ਦੱਸਿਆ ਕਿ ਉਸ ਦੀ 16 ਸਾਲਾ ਧੀ ਨੂੰ ਕਰੀਬ ਤਿੰਨ ਸਾਲ ਪਹਿਲਾਂ ਇਸੇ ਇਲਾਕੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਮੂਰ ਨੇ ਕਿਹਾ, “ਤੁਸੀਂ 15 ਜਾਂ 14 ਸਾਲ ਦੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਅਜੇ ਬੱਚਾ ਹੀ ਸੀ। ਕਿਸੇ ਨੇ ਆਪਣਾ ਬੱਚਾ ਫਿਰ ਗੁਆ ਦਿੱਤਾ। ਇੱਕ ਹੋਰ ਕਾਲੇ ਮਾਤਾ-ਪਿਤਾ ਨੂੰ ਆਪਣੇ ਬੱਚੇ ਨੂੰ ਦਫ਼ਨਾਉਣਾ ਪੈ ਰਿਹਾ ਹੈ