Punjab
ਕੁੱਤਾ ਚੱਕਣ ਦੇ ਦੋਸ਼ ਲਾ ਕੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਦੁਕਾਨਦਾਰ ਦੀ ਕੀਤੀ ਗਈ ਕੁੱਟਮਾਰ

27 ਦਸੰਬਰ 2023: ਕੋਟਕਪੂਰਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਅਵਾਰਾ ਕੁੱਤਿਆਂ ਤੇ ਮਸਲੇ ਨੂੰ ਲੈ ਕੇ ਵਿਵਾਦ ਖੜਾ ਹੋਇਆ ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੇ 15 ਤੋਂ 20 ਸਾਥੀਆਂ ਨੂੰ ਨਾਲ ਲੈ ਕੇ ਨਿਖਲ ਜਿੰਦਲ ਨਾਮਕ ਦੁਕਾਨਦਾਰ ਦੀ ਦੁਕਾਨ ਤੇ ਆਕੇ ਹਮਲਾ ਕਰ ਦਿੱਤਾ। ਪੀੜਤ ਨਿਖਲ ਜਿੰਦਲ ਦੇ ਪਿਤਾ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਆ ਕੇ ਮੇਰੇ ਬੇਟੇ ਨਿਖਲ ਜਿੰਦਲ ਕਹਿੰਦਾ ਕਿ ਤੁਸੀਂ ਸਾਡੇ ਕੁੱਤੇ ਚੁੱਕੇ ਹਨ। ਅਤੇ ਮੇਰੇ ਬੇਟੇ ਵੱਲੋ ਕਿਹਾ ਕਿ ਸਾਡਾ ਕੁੱਤਿਆਂ ਨੂੰ ਚੁੱਕਣ ਦਾ ਕੀ ਮਤਲਬ ਹੈ। ਉਸ ਵਿਅਕਤੀ ਨੇ ਕਿਹਾ ਕਿ ਕੋਈ ਗਲ ਨਹੀਂ ਮੈਂ ਤੈਨੂੰ ਸਮਝੂਗਾ ਤੇ ਗਾਲਾਂ ਕੱਢ ਕੇ ਚਲਾ ਗਿਆ ਅਤੇ ਥੋੜੀ ਦੇਰ ਬਾਅਦ ਆਪਣੇ ਸਾਥੀਆਂ ਨਾਲ ਆ ਕੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਮੇਰਾ ਬੇਟਾ ਨਿਖਲ ਜਿੰਦਲ ਅਤੇ ਸਾਡਾ ਮੁਲਾਜ਼ਮ ਜ਼ਖਮੀ ਹੋ ਗਿਆ ਜਿਨਾਂ ਨੂੰ ਇਲਾਜ ਲਈ ਕੋਟਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੁਕਾਨਦਾਰ ਅਤੇ ਚਸ਼ਮ ਦੀਦਾ ਨਾਲ ਗੱਲਬਾਤ ਕੀਤੀ ਗਈ ਅਤੇ ਹਸਪਤਾਲ ਵਿੱਚ ਪਹੁੰਚ ਕੇ ਜਖਮੀਆਂ ਦੇ ਬਿਆਨ ਦਰਜ ਕੀਤੇ ਇਸ ਮੌਕੇ ਪੀੜਤ ਦੁਕਾਨਦਾਰ ਦੇ ਪਿਤਾ ਸਮੇਤ ਪੈਸੀਸਾਈਡ ਯੂਨੀਅਨ ਦੇ ਪ੍ਰਧਾਨ ਰਾਜਨ ਗਰਗ ਨੇ ਪੁਲਿਸ ਪ੍ਰਸ਼ਾਸਨ ਤੋਂ ਗੁੰਡਾ ਅੰਸਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਵਿੱਚ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।