Corona Virus
ਪਿੰਡ ਦਾਊਂ ਵਿੱਚ ਹੋਇਆ ਬਿਲਕੁੱਲ ਸਾਦਾ ਵਿਆਹ
ਮੋਹਾਲੀ, ਬਲਜੀਤ ਮਰਵਾਹਾ, 5 ਅਪ੍ਰੈਲ : ਪਿੰਡ ਦਾਊਂ ਦੀ ਗਗਨਦੀਪ ਕੌਰ ਦਾ ਵਿਆਹ ਖੰਨਾ ਨਿਵਾਸੀ ਰਾਜਦੀਪ ਸਿੰਘ ਨਾਲ 29 ਮਾਰਚ ਨੂੰ ਧੂਮ ਧੜੱਕੇ ਨਾਲਇੱਕ ਮੈਰਿਜ ਪੈਲੇਸ ਵਿੱਚ ਹੋਣਾ ਨੀਅਤ ਹੋਇਆ ਸੀ। ਪਰਿਵਾਰਕ ਮੈਂਬਰ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਖਾਸ ਤੌਰ ਤੇ ਅਮਰੀਕਾ ਤੋਂ ਆਏ ਹੋਏ ਸਨ। ਪਰਕਰੋਨਾ ਬਿਮਾਰੀ ਦੇ ਫੈਲਾਓ ਦੇ ਡਰ ਅਤੇ ਕਰਫਿਊ ਲੱਗਣ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਵੀ ਇਸ ਵਿਆਹ ਨੂੰ ਟਾਲ ਦਿੱਤਾ ਗਿਆਸੀ।
ਬੇਸ਼ਕ ਇਹ ਵਿਆਹ ਟਾਲ ਦਿੱਤਾ ਗਿਆ ਸੀ ਅਤੇ ਪਰਿਵਾਰ ਬਾਅਦ ਵਿੱਚ ਵੀ ਵਿਆਹ ਨੂੰ ਧੂਮ ਧੜੱਕੇ ਨਾਲ ਕਰ ਸਕਦਾ ਸੀ ਪਰ ਦੋਨੋ ਪਰਿਵਾਰਾਂ ਨੇ ਕਰਫਿਊਦਾ ਲਾਹਾ ਲੈਂਦਿਆਂ ਸਮਾਜ ਨੂੰ ਸੇਧ ਦੇਣ ਲਈ ਇਸ ਵਿਆਹ ਨੂੰ ਬਿਲਕੁੱਲ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਲਿਆ। ਅੱਜ ਮੁੰਡੇ ਵਾਲੇ ਪਰਿਵਾਰ ਦੇ ਸਿਰਫ ਚਾਰ ਮੈਂਬਰ ਆਨੰਦ ਕਾਰਜ ਕਰਵਾਉਣ ਲਈ ਬਗੈਰ ਕਿਸੇ ਆਓ ਭਗਤ ਕਰਵਾਉਣ ਅਤੇ ਚਾਹ ਪਾਣੀ ਪੀਣ ਤੋਂ ਸਿਧਾ ਹੀਗ੍ਰੀਨ ਇੰਕਲੇਵ ਪਿੰਡ ਦਾਊਂ ਦੇ ਗੁਰਦਵਾਰਾ ਸਾਹਿਬ ਪਹੁੰਚ ਗਏ। ਜਿੱਥੇ ਕੁਡ਼ੀ ਵਾਲੇ ਪਰਿਵਾਰ ਦੇ ਵੀ ਸਿਰਫ ਚਾਰ ਮੈਂਬਰ ਹੀ ਹਾਜਰ ਸਨ। ਆਨੰਦ ਕਾਰਜ ਹੋਣ ਤੋਂਬਾਅਦ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿੱਚ ਦਾਖਲ ਹੋਣ ਲੱਗੀ ਤਾਂ ਪਿੰਡ ਦੇ ਰਸਤੇ ਉੱਤੇ ਪੰਚਾਇਤ ਅਤੇ ਕਲੱਬ ਮੈਂਬਰਾਂ ਵੱਲੋਂ ਬਾਹਰੀ ਲੋਕਾਂ ਨੂੰ ਪਿੰਡ ਵਿੱਚ ਦਾਖਲਹੋਣ ਤੋਂ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ। ਇਸ ਨਾਕੇ ਉੱਤੇ ਹਾਜਰ ਪਤਵੰਤਿਆਂ ਅਤੇ ਸਰਪੰਚ ਅਜਮੇਰ ਸਿੰਘ ਵੱਲੋਂ ਸਭ ਦੇ ਹੱਥ ਸੈਨੀਟਾਇਜਰ ਨਾਲ ਸਾਫਕਰਵਾਉਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ।
ਵਿਆਹ ਵਾਲੇ ਮੁੰਡੇ ਰਾਜਦੀਪ ਸਿੰਘ ਨੇ ਵਿਆਹ ਨੂੰ ਬਿਲਕੁੱਲ ਸਧਾਰਨ ਰੱਖਣ ਲਈ ਮਹਿਗੇ ਕਪੜਿਆ ਨੂੰ ਛੱਡ ਕੇ ਸਿਰਫ ਸਧਾਰਨ ਚਿੱਟਾ ਕੁੜਤਾ ਪਜਾਮਾਪਾ ਕੇ ਹੀ ਵਿਆਹ ਕਰਵਾਇਆ ਅਤੇ ਹੋਰ ਕਿਸੇ ਕਿਸਮ ਦੇ ਰਸਮੋ ਰਿਵਾਜ ਨੂੰ ਵੀ ਨਹੀਂ ਕੀਤਾ। ਬੇਸ਼ੱਕ ਇਸ ਸਧਾਰਨ ਵਿਆਹ ਦੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰਹੈ ਪਰ ਕਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਅਤੇ ਸਧਾਰਨ ਵਿਆਹ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਕਿਸਮ ਦੇ ਚਾਹ- ਪਾਣੀ ਅਤੇ ਭੋਜਨ ਦੀ ਦਾਅਵਤ ਵੀ ਨਹੀਂਦਿੱਤੀ ਗਈ ਇੱਥੋਂ ਤੱਕ ਕੇ ਗਵਾਂਢੀਆਂ ਅਤੇ ਹੋਰ ਪਤਵੰਤਿਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਸਾਦੇ ਵਿਆਹ ਦੀ ਪ੍ਰਸੰਸਾਕਰਦਿਆਂ ਅਤੇ ਦੋਨੋ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਦੇ ਵਿਆਹ ਮੌਜੂਦਾ ਸਮੇਂ ਦੀ ਲੋੜ ਹੈ ਤਾਂ ਕੇ ਇਹਨਾ ਦੀ ਨਕਲ ਮਾਰ ਕੇ ਪੰਜਾਬ ਦੇਹੋਰ ਲੋਕ ਵੀ ਫਜ਼ੂਲ ਖਰਚਿਆ ਅਤੇ ਫਜ਼ੂਲ ਰਸਮੋ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਸਧਾਰਨ ਵਿਆਹ ਕਰਨ ਲਈ ਅੱਗੇ ਆਉਣ।