Corona Virus
ਹਾਕੀ ਖਿਡਾਰੀ ਬਲਬੀਰ ਸੀਨੀਅਰ ਦਾ ਪਾਰਕ ‘ਚ ਲਗਾਇਆ ਜਾਵੇਗਾ ਬੁੱਤ

ਚੰਡੀਗੜ੍ਹ, 25 ਮਈ : ਇੱਕ ਅਜਿਹਾ ਖਿਡਾਰੀ ਜਿਸ ਨੇ ਆਪਣੇ ਹਾਕੀ ਪ੍ਰਤੀ ਪਿਆਰ ਕਾਰਨ ਭਾਰਤ ਟੀਮ ਨੂੰ ਇੱਕ ਵੱਖਰੀ ਪਹਿਚਾਣ ਤਾਂ ਦੁਆਈ, ਨਾਲ ਹੀ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਦਾ ਨਾਮ ਦੁਨੀਆਂ ‘ਤੇ ਧਰੁਵ ਤਾਰੇ ਦੀ ਤਰ੍ਹਾਂ ਚਮਕਾਇਆ। ਇਸ ਖਿਡਾਰੀ ਨੇ ਜੋ ਆਪਣੇ ਦੌਰ ‘ਚ ਰਿਕਾਰਡ ਕਾਇਮ ਕੀਤੇ ਉਹਨਾਂ ਰਿਕਾਰਡਾਂ ਨੂੰ 70 ਸਾਲਾਂ ਬਾਅਦ ਵੀ ਕੋਈ ਤੋੜ ਸਕਿਆ। ਕੁਝ ਦਿਨ ਪਹਿਲਾ ਬਲਬੀਰ ਸਿੰਘ ਸੀਨੀਅਰ ਮੋਹਾਲੀ ਦੇ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ। ਅੱਜ ਸਵੇਰੇ 6 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋ ਗਈ ਅਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।
ਦਸ ਦਈਏ ਕਿ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇਕ ਮਹਾਨ ਖਿਡਾਰੀ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਇਸ ਦੌਰਾਨ ਮੂਰਤੀਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਲਦ ਹੀ ਬਲਬੀਰ ਸਿੰਘ ਦਾ ਬੁੱਤ ਤਿਆਰ ਕਰਕੇ ਮੋਗੇ ਦੇ ਪਾਰਕ ’ਚ ਸਥਾਪਤ ਕੀਤਾ ਜਾਵੇਗਾ ਜੋ ਹਰ ਇਕ ਨੌਜਵਾਨ ਨੂੰ ਪ੍ਰੇਰਣਾ ਦਿੰਦਾ ਰਹੇਗਾ।