Amritsar
ਅੰਮ੍ਰਿਤਸਰ ‘ਚ ਬੱਸ ਨੂੰ ਲੱਗੀ ਅਚਾਨਕ ਅੱਗ, ਵਰਕਸ਼ਾਪ ‘ਚ ਖੜ੍ਹੀ ਸੀ ਪੰਜਾਬ ਰੋਡਵੇਜ਼ ਦੀ ਬੱਸ

ਅੰਮ੍ਰਿਤਸਰ 4 ਅਗਸਤ 2023: ਪੰਜਾਬ ਦੇ ਅੰਮ੍ਰਿਤਸਰ ‘ਚ ਪੰਜਾਬ ਰੋਡਵੇਜ਼ ਦੀ ਖੜ੍ਹੀ ਬੱਸ ‘ਚ ਅਚਾਨਕ ਅੱਗ ਲੱਗ ਗਈ। ਜਿਸ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਅਚਾਨਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਥੇ ਹੀ ਦੱਸ ਦੇਈਏ ਕਿ ਕਿ ਵਰਕਸ਼ਾਪ ਦੇ ਨੇੜੇ ਖੜ੍ਹੀਆਂ ਬੱਸਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਪੰਜਾਬ ਰੋਡਵੇਜ਼ ਵਰਕਸ਼ਾਪ ਵਿਖੇ ਵਾਪਰੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆਈ ਪਨਬਸ ਦੇਰ ਰਾਤ 2:30 ਵਜੇ ਰੋਡਵੇਜ਼ ਵਰਕਸ਼ਾਪ ਕੋਲ ਪੁੱਜੀ। ਰਾਤ ਠੀਕ ਖੜ੍ਹੀ ਸੀ। ਉਦੋਂ ਹੀ ਸਵੇਰੇ 5 ਵਜੇ ਦੇ ਕਰੀਬ ਵਰਕਸ਼ਾਪ ਪੁੱਜੇ ਮੁਲਾਜ਼ਮਾਂ ਨੇ ਬੱਸ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ। ਸਾਰਿਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ।