Connect with us

Punjab

ਧਨੋਲਾ ਵਿਖੇ ਬੁਢਲਾਡਾ ਡੀਪੂ ਦੀ ਸਰਕਾਰੀ ਬੱਸ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ

Published

on

28 ਜਨਵਰੀ 2024: ਬਰਨਾਲਾ-ਪਟਿਆਲਾ ਨੈਸ਼ਨਲ ਹਾਈਵੇ ਤੇ ਧਨੋਲਾ ਪੁਲ ਕੋਲ ਉਸ ਸਮੇਂ ਸੜਕੀ ਹਾਦਸਾ ਹੋ ਗਿਆ ਜਦ ਸੰਗਰੂਰ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਬੁਢਲਾਡਾ ਡੀਪੂ ਦੀ ਸਰਕਾਰੀ ਬੱਸ ਨੂੰ ਸਾਈਡ ਤੇ ਟੱਕਰ ਮਾਰ ਦਿੱਤੀ।ਬੱਸ ਵਿੱਚ 42 ਸਵਾਰੀਆਂ ਸਵਾਰ ਸਨ। ਇਸ ਸੜਕੀ ਹਾਦਸੇ ਵਿੱਚ ਸਵਾਰੀਆਂ ਦਾ ਜਾਨੀ ਨੁਕਸਾਨ ਬਚ ਗਿਆ ਪਰ ਟਰੱਕ ਅਤੇ ਬੱਸ ਕਾਫੀ ਨੁਕਸਾਨੇ ਗਏ ਹਨ।

ਪਰ ਸਰਕਾਰੀ ਬੱਸ ਡਰਾਈਵਰ ਅਤੇ ਟਰੱਕ ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੇ ਟੱਲ ਗਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦ ਧਨੌਲਾ ਪੁਲ ਹੇਠਾਂ ਤੋਂ ਬੱਸ ਧਨੋਲਾ ਨੂੰ ਜਾ ਰਹੀ ਸੀ।

ਇਸ ਹਾਦਸੇ ਬਾਰੇ ਸਰਕਾਰੀ ਬੱਸ ਦੇ ਡਰਾਈਵਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਵਾਇਆ ਧਨੋਲਾ ਰਾਹੀਂ ਬੁਢਲਾਡਾ ਜਾ ਰਹੇ ਸਨ। ਕਿ ਸੰਗਰੂਰ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਪਿੱਛੋਂ ਦੀ ਬੱਸ ਨੂੰ ਟੱਕਰ ਮਾਰ। ਟਰੱਕ ਦੇ ਬਰੇਕ ਨਾ ਲੱਗਣ ਕਾਰਨ ਇਹ ਹਾਦਸਾ ਹੋਇਆ ਹੈ। ਉਹਨੇ ਇਹ ਵੀ ਦੱਸਿਆ ਕਿ ਬੱਸ ਵਿੱਚ 42 ਸਵਾਰੀਆਂ ਸਵਾਰ ਸਨ, ਜੋ ਬਾਲ ਬਾਲ ਬਚ ਗਈਆਂ ਪਰ ਬਸ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ।
ਦੂਜੇ ਪਾਸੇ ਟਰੱਕ ਚਾਲਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੀ ਸਾਈਡ ਤੇ ਘੱਟ ਸਪੀਡ ਰਾਹੀਂ ਆ ਰਹੇ ਸਨ। ਧਨੋਲਾ ਪੁੱਲ ਤੋਂ ਅਚਾਨਕ ਬਸ ਉਹਦੇ ਟਰੱਕ ਸਾਹਮਣੇ ਆ ਗਈ । ਜਿੱਥੇ ਉਸਨੇ ਹਾਰਨ ਵੀ ਮਾਰੇ ਪਰ ਬੱਸ ਟਰੱਕ ਦੇ ਅਚਾਨਕ ਅੱਗੇ ਆਉਣ ਕਾਰਨ ਇਹ ਹਾਦਸਾ ਹੋ ਗਿਆ। ਜੇਕਰ ਟਰੱਕ ਤੇਜ਼ ਗਤੀ ਨਾਲ ਹੁੰਦਾ ਤਾਂ ਬੱਸ ਪਲਟ ਵੀ ਸਕਦੀ ਜੀ।

ਇਸ ਮਾਮਲੇ ਹਾਦਸੇ ਨੂੰ ਲੈ ਕੇ ਧਨੋਲਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਟਰੈਫਿਕ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਟਰੈਫਿਕ ਖੁਲਵਾ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੋ ਜੇਕਰ ਤੇਜ਼ ਰਫਤਾਰੀ ਨਾਲ ਹਾਦਸਾ ਹੁੰਦਾ ਤਾਂ ਬੱਸ ਵਿੱਚ ਸਵਾਰ ਸਵਾਰੀਆਂ ਦੀ ਜਾਨ ਵੀ ਜਾ ਸਕਦੀ ਸੀ। ਸੋ ਸਾਨੂੰ ਚਾਹੀਦਾ ਹੈ,ਕਿ ਸਮਝਦਾਰੀ ਨਾਲ ਡਰਾਈਵਰੀ ਕਰਨ ਦੀ ਲੋੜ ਹੈ ਅਤੇ ਘੱਟ ਸਪੀਡ ਨਾਲ ਗੱਡੀ ਚਲਾਉਣ ਦੀ ਲੋੜ ਹੈ,ਤਾਂ ਜੋ ਕੀਮਤੀ ਜਾਨਾਂ ਤੋਂ ਬਚਾ ਹੋ ਸਕੇ।