Punjab
ਹੁਸ਼ਿਆਰਪੁਰ ‘ਚ ਕੱਪੜੇ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ

2 ਨਵੰਬਰ 2023: ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਵਿਖੇ ਦੇਰ ਰਾਤ ਮਾਲਵਾ ਕਲਾਥ ਹਾਉਸ ਦੇ ਇਕ ਵੱਡੇ ਹੱਟ ਨੂੰ ਲੱਗੀ ਅੱਗ ਦੂਜੀ ਮੰਜ਼ਿਲ ਤੇ ਪਏ ਕਰੀਬ ਅੱਸੀ ਤੋਂ ਨੱਬੇ ਲੱਖ ਰੁਪਏ ਦੇ ਕਪੜੇ ਸੜ ਕੇ ਸਵਾਹ ਹੋ ਗਏ|
ਜਾਣਕਾਰੀ ਅਨੁਸਾਰ ਟਾਂਡਾ ਦੇ ਉੜਮੁੜ ਬਾਜਾਰ ਵਿਚ ਪੈਂਦੇ ਮਾਲਵਾ ਕਲਾਥ ਹਾਉਸ ਦੇ ਮਾਲਕ ਰਣਜੀਤ ਸਿੰਘ ਜੋ ਅਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਪਰ ਦੇਰ ਰਾਤ ਉਸ ਨੂੰ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲਗ ਗਈ ਹੈ ਤਾਂ ਉਹ ਸਾਰੇ ਪਰਿਵਾਰ ਸਮੇਤ ਕਲਾਥ ਹਾਉਸ ਤੇ ਪਹੁੰਚੇ ਤਾਂ ਦੁਕਾਨ ਵਿਚ ਲੱਗੀ ਭਿਆਨਕ ਅੱਗ ਪੂਰੀ ਤਰ੍ਹਾਂ ਨਾਲ ਮਚ ਚੁੱਕੀ ਸੀ ਪਰ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਫਾਈਰ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ|