Corona Virus
ਅਮ੍ਰਿਤਸਰ – ਤੜਕੇ ਸਵੇਰੇ ਸੋਰਟ ਸਰਕਟ ਨਾਲ ਨਿਗਮ ਦੀ ਜ਼ਮੀਨ ‘ਤੇ ਲਗੀ ਭਿਆਨਕ ਅੱਗ

ਅਮ੍ਰਿਤਸਰ, 27 ਮਈ : ਅਜ ਸਵੇਰੇ ਤੜਕੇ ਸਾਰਟ ਸਰਕਟ ਕਾਰਨ ਨਿਗਮ ਦੀ ਜਮੀਨ ਤੇ ਰਖੇ ਸਮਾਨ ਨੂੰ ਭਿਆਨਕ ਅੱਗ ਲਗ ਗਈ, ਜਿਸ ਦੇ ਨਾਲ ਨਗਰ ਨਿਗਮ ਦੇ ਐਡਵਰਟੀਜ਼ਮੈਂਟ ਵਿਭਾਗ ਅਤੇ ਲੈਂਡ ਡਿਪਾਰਟਮੈਂਟ ਵਲੌ ਰਖੇ ਗਏ। ਜ਼ਿਲ੍ਹੇ ਵਿੱਚ ਲਗੇ ਨਜਾਇਜ਼ ਫਲੈਕਸ ਬੋਰਡ, ਹੌਰਡਿਗ ਅਤੇ ਰੇਹੜੀਆ, ਫੜੀਆਂਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ।
ਇਸ ਮੌਕੇ ਉਥੇ ਮੌਜੂਦ ਨਿਗਮ ਦੇ ਅਧਿਕਾਰੀਆਂ ਵਲੌ ਦਸਿਆ ਗਿਆ ਕਿ ਅੱਗ ਸਾਰਟ ਸਰਕਟ ਦੇ ਕਾਰਨ ਲਗੀ ਸੀ। ਉਹਨਾਂ ਵਲੌ ਬਹੁਤ ਕੋਸ਼ਿਸ਼ ਕਰਨ ਤੇ ਵੀਅੱਗ ਤੇ ਕਾਬੂ ਨਹੀ ਪਾਇਆ ਗਿਆ। ਜਿਸ ਕਾਰਨ ਮੌਕੇ ‘ਤੇ ਹੀ ਫਾਇਰ ਬ੍ਰਿਗੇਡ ਦੀਆ ਗੱਡਿਆ ਮੰਗਵਾਇਆ ਗਈਆ ਅਤੇ ਉਹਨਾਂ ਵਲੌ ਅੱਗ ਬੁਝਾਈ ਗਈ ਹੈਪਰ ਤਦ ਤਕ ਨਿਗਮ ਦੀ ਜਮੀਨ ਤੇ ਰਖੇ ਫਲੈਕਸ ਬੋਰਡ, ਹੌਰਡਿਗ, ਰੇਹੜੀਆ, ਫੜੀਆਂ ਦਾ ਸਮਾਨ ਅਤੇ ਹੋਰ ਕਈ ਸਮਾਨ ਸੜ ਚੁਕਾ ਸੀ।