Punjab
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦ ਦਵਾ ਰਿਹਾ ਇੱਕ ਟਰੱਕ ਡਰਾਈਵਰ

- ਅਵਾਜ਼ ਅਤੇ ਸ਼ਕਲੋਂ ਸੂਰਤੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦ ਦਵਾ ਰਿਹਾ ਇੱਕ ਟਰੱਕ ਡਰਾਈਵਰ
ਫਿਰੋਜ਼ਪੁਰ, 06 ਜੁਲਾਈ (ਪਰਮਜੀਤ ਪੰਮਾ): ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਬੇਸੱਕ ਸਾਡੇ ਵਿੱਚ ਨਹੀਂ ਰਹੇ ਪਰ ਅੱਜ ਵੀ ਉਨ੍ਹਾਂ ਵੱਲੋਂ ਗਾਏ ਗੀਤ ਨਵੀਂ ਨੌਜਵਾਨ ਪੀੜ੍ਹੀ ਬੜੇ ਚਾਅ ਨਾਲ ਸੁਣ ਰਹੀ ਹੈ। ਇਥੋਂ ਤੱਕ ਕਿ ਅੱਜ ਕੱਲ ਦੇ ਨਵੇਂ ਗਾਇਕ ਵੀ ਕੁਲਦੀਪ ਮਾਣਕ ਦੇ ਗੀਤਾਂ ਨੂੰ ਕਾਪੀ ਕਰ ਆਪਣੀ ਅਵਾਜ਼ ਵਿੱਚ ਗਾਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਪਰ ਅੱਜ ਅਸੀਂ ਜਿਸ ਵਿਅਕਤੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਨਾ ਤਾਂ ਉਹ ਕੁਲਦੀਪ ਮਾਣਕ ਹੈ ਅਤੇ ਨਾ ਹੀ ਕੋਈ ਗਾਇਕ ਹੈ।

ਇਹ ਵਿਅਕਤੀ ਹੈ ਇੱਕ ਟਰੱਕ ਡਰਾਈਵਰ ਜਿਸ ਦੀ ਸ਼ਕਲ ਸੂਰਤ ਨਾਮ ਅਤੇ ਅਵਾਜ਼ ਮੁੜ ਕੁਲਦੀਪ ਮਾਣਕ ਦੀ ਯਾਦ ਦਵਾ ਰਹੀ ਹੈ। ਗੱਲਬਾਤ ਦੌਰਾਨ ਟਰੱਕ ਡਰਾਈਵਰ ਮਾਣਕ ਸਾਬ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਇੱਕ ਟਰੱਕ ਡਰਾਈਵਰ ਹੈ। ਅਤੇ ਬਚਪਨ ਤੋ ਹੀ ਉਸਨੂੰ ਗਾਉਣ ਦਾ ਬਹੁਤ ਸ਼ੋਕ ਸੀ ਅਨਪੜ੍ਹ ਹੋਣ ਕਾਰਨ ਉਹ ਕੋਈ ਨੌਕਰੀ ਅਤੇ ਆਪਣਾ ਕੰਮਕਾਜ ਨਹੀਂ ਕਰ ਸਕਿਆ ਅਤੇ ਉਹ ਡਰਾਇਵਰੀ ਕਰਨ ਲੱਗ ਗਿਆ ਅਤੇ ਜਦ ਉਹ ਡਰਾਇਵਰੀ ਸਿਖ ਰਿਹਾ ਸੀ ਤਾਂ ਤਾਂ ਉਸ ਦੇ ਉਸਤਾਦ ਦੀ ਗੱਡੀ ਵਿੱਚ ਅਕਸਰ ਹੀ ਕੁਲਦੀਪ ਮਾਣਕ ਦੇ ਗੀਤ ਚਲਦੇ ਰਹਿੰਦੇ ਸਨ ਅਤੇ ਉਹ ਵੀ ਡਰਾਇਵਰੀ ਸਿਖਦਾ ਸਿਖਦਾ ਅਕਸਰ ਹੀ ਕੁਲਦੀਪ ਮਾਣਕ ਦੇ ਗੀਤ ਗੁਣਗੁਣਾਉਂਦਾ ਰਹਿੰਦਾ ਸੀ ਅਤੇ ਟਰੱਕ ਡਰਾਇਵਰੀ ਦੇ ਨਾਲ ਨਾਲ ਉਹ ਗੀਤ ਗਾਉਣ ਲੱਗ ਗਿਆ।

ਉਪਰੋ ਉਸ ਦੀ ਸ਼ਕਲ ਸੂਰਤ ਵੀ ਕੁਲਦੀਪ ਮਾਣਕ ਦਾ ਭੁਲੇਖਾ ਪਾਉਦੀ ਸੀ ਜੋ ਵੀ ਉਸਨੂੰ ਦੇਖਦਾ ਯਾਂਂ ਸੁਣਦਾ ਉਹ ਇਹੀ ਕਹਿੰਦਾ ਕਿ ਕੁਲਦੀਪ ਮਾਣਕ ਆ ਗਿਆ। ਦੂਜੇ ਪਾਸੇ ਉਸਦੇ ਸਾਥੀ ਡਰਾਈਵਰ ਵੀ ਉਸਦਾ ਪੂਰਾ ਹੋਸਲਾ ਵਧਾ ਰਹੇ ਹਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਣਕ ਸਾਬ ਇੱਕ ਅਨਪੜ੍ਹ ਵਿਅਕਤੀ ਹੈ। ਪਰ ਫਿਰ ਵੀ ਉਹ ਖੁਦ ਅਜਿਹੇ ਗੀਤ ਤਿਆਰ ਕਰਦਾ ਹੈ ਜੋ ਅੱਜ ਕੱਲ ਦੇ ਗਾਇਕ ਨਹੀਂ ਤਿਆਰ ਕਰ ਸਕਦੇ ਉਨ੍ਹਾਂ ਕਿਹਾ ਇਸ ਮਾਣਕ ਦੀ ਅਵਾਜ਼ ਸੁਣ ਉਨ੍ਹਾਂ ਨੂੰ ਪੁਰਾਣਾ ਮਾਣਕ ਯਾਦ ਆ ਜਾਦਾਂ ਹੈ। ਬੱਸ ਇਸਨੂੰ ਘਰ ਦੀ ਗਰੀਬੀ ਮਾਰ ਰਹੀ ਹੈ ਨਹੀਂ ਤਾਂ ਅੱਜ ਕੱਲ ਦੇ ਗਾਇਕ ਇਸ ਦੇ ਅੱਗੇ ਕੁੱਝ ਵੀ ਨਹੀਂ ਉਨ੍ਹਾਂ ਪੰਜਾਬ ਦੇ ਗੀਤਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਮਾਣਕ ਸਾਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣੀ ਅਵਾਜ਼ ਨੂੰ ਲੇਕੇ ਹੋਰਾਂ ਗਾਇਕਾਂ ਦੀ ਤਰ੍ਹਾਂ ਅੱਗੇ ਆ ਸਕੇ।