India
ਸਿੱਖ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ,4 ਸਤੰਬਰ ਨੂੰ ਖੁੱਲਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ
4 ਸਤੰਬਰ ਨੂੰ ਖੁੱਲਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ

4 ਸਤੰਬਰ ਨੂੰ ਖੁੱਲਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ
10 ਅਕਤੂਬਰ ਤੱਕ ਯਾਤਰਾ ਜਾਰੀ ਰਹੇਗੀ
ਹੁਣ ਕਰ ਸਕਣਗੇ ਸ਼ਰਧਾਲੂ ਇਸ ਪਵਿੱਤਰ ਸਥਾਨ ਦੀ ਯਾਤਰਾ
ਕੋਵਿਡ-19 ਨੈਗਿਟਿਵ ਟੈਸਟ ਸਰਟੀਫਿਕੇਟ ਹੋਵੇਗਾ ਲਾਜ਼ਮੀ
19 ਅਗਸਤ : ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ -ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ 4 ਸਤੰਬਰ ਨੂੰ ਸ਼ਰਧਾਲੂਆਂ ਲਈ ਖੋਲ ਦਿੱਤੇ ਜਾਣਗੇ। ਕਪਾਟ ਖੁਲ੍ਹਣ ਦਾ ਸਮਾਂ ਸਵੇਰੇ 4 ਵਜੇ ਦਾ ਦਿੱਤਾ ਗਿਆ ਹੈ। ਸਿੱਖ ਸੰਗਤਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ। ਹਰ ਸਾਲ ਮਈ-ਜੂਨ ਵਿੱਚ ਕਪਾਟ ਖੋਲ੍ਹ ਦਿੱਤੇ ਜਾਂਦੇ ਸਨ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਸ ਦਾ ਸਮਾਂ ਅੱਗੇ ਕਰ ਦਿੱਤਾ ਗਿਆ ਸੀ, ਹੁਣ 4 ਸਤੰਬਰ ਤੋਂ ਸਿੱਖ ਸੰਗਤਾਂ ਸ਼੍ਰੀ ਹੇਮਕੁੰਟ ਸਾਹਿਬ ਸ਼ਿਰਕਤ ਕਰ ਸਕਦੀਆਂ ਹਨ। 4 ਸਤੰਬਰ ਤੋਂ 10 ਅਕਤੂਬਰ ਤੱਕ ਯਾਤਰਾ ਜਾਰੀ ਰਹੇਗੀ।
ਜਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕੋਰੋਨਾ ਵਾਇਰਸ ਦੇ ਚਲਦੇ ਉਤਰਾਖੰਡ ਸਰਕਾਰ ਨੇ ਇਸ ਯਾਤਰਾ ਲਈ ਪੂਰਾ ਇੰਤਜ਼ਾਮ ਕਰਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਗੁਰੂਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹੇਮਕੁੰਟ ਸਾਹਿਬ ਨੇ ਨਿਯਮਬੰਦ ਢੰਗ ਨਾਲ ਯਾਤਰਾ ਦਾ ਪ੍ਰਬੰਧ ਕੀਤਾ ਹੈ। ਮਾਸਕ ,ਸਮਾਜਿਕ ਦੂਰੀ ਅਤੇ ਈ ਪਾਸ ਤੋਂ ਬਿਨਾ ਕੋਵਿਡ-19 ਨੈਗਿਟਿਵ ਟੈਸਟ ਸਰਟੀਫਿਕੇਟ ਹੋਵੇਗਾ ਲਾਜ਼ਮੀ ਅਤੇ ਟੈਸਟ ਸਰਟੀਫਿਕੇਟ 72 ਘੰਟੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
Continue Reading