Punjab
ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ‘ਚ ਜੰਗਲੀ ਸੂਰਾ ਨੇ ਮਚਾਇਆ ਆਤਕ

19 ਜਨਵਰੀ 2024: ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ਵਿੱਚ ਜੰਗਲੀ ਸੂਰਾ ਨੇ ਮਚਾਇਆ ਆਤਕ ਖੜੀਆਂ ਫਸਲਾਂ ਦਾ ਕੀਤਾ ਨੁਕਸਾਨ ਕਿਸਾਨਾਂ ਵਿੱਚ ਡਰ ਦਾ ਮਾਹੌਲ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹੁਸਨਰ ਦੇ ਕਿਸਾਨ ਬੱਬੂ ਸਿੰਘ ਅਤੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਜੰਗਲੀ ਸੂਰਾਂ ਕਾਰਨ ਬਹੁਤ ਜਿਆਦਾ ਪਰੇਸ਼ਾਨ ਹਾਂ ਉਹਨਾਂ ਕਿਹਾ ਕਿ ਕਿਸਾਨ ਦੀ ਜੂਨ ਹੁਣ ਬਹੁਤ ਜਿਆਦਾ ਮਾੜੀ ਹੋ ਚੁੱਕੀ ਹੈ ਕਿਉਂਕਿ ਕਈ ਕਿਸਾਨ ਠੇਕੇ ਤੇ ਵਾਹਨ ਲੈ ਕੇ ਖੇਤੀਬਾੜੀ ਕਰਦੇ ਹਨ ਉਹ ਵੀ ਹੁਣ ਠੇਕਾ ਮਹਿੰਗਾ ਹੋ ਗਿਆ ਹੈ ਉਹਨਾਂ ਕਿਹਾ ਕਿ ਪਹਿਲਾਂ ਤਾਂ ਅਸੀਂ ਅਵਾਰਾ ਪਸ਼ੂਆਂ ਕਾਰਨ ਪਰੇਸ਼ਾਨ ਸਾਂ ਉਸ ਤੋਂ ਬਾਅਦ ਸੂੰਡੀ ਨੇ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੁਣ ਸਾਡੇ ਉੱਤੇ ਨਵੀਂ ਸਮੱਸਿਆ ਆ ਖੜੀ ਹੋਈ ਹੈ |
ਉਹਨਾਂ ਕਿਹਾ ਕਿ ਜੰਗਲੀ ਸੂਰ ਰਾਤ ਦੇ ਸਮੇਂ ਟੋਲੀਆਂ ਬਣਾ ਕੇ ਆਉਂਦੇ ਹਨ ਅਤੇ ਸਾਡੀਆਂ ਫਸਲਾਂ ਦਾ ਨੁਕਸਾਨ ਕਰ ਜਾਂਦੇ ਹਨ ਉਹਨਾਂ ਕਿਹਾ ਕਿ ਇਹ ਜੰਗਲੀ ਸੂਰ ਇੰਨੇ ਭਿਆਨਕ ਹਨ ਜੇਕਰ ਕੋਈ ਵਿਅਕਤੀ ਇਹਨਾਂ ਦੇ ਰਾਹ ਵਿੱਚ ਆ ਜਾਵੇ ਤਾਂ ਉਸ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ ਇਹ ਕੁੱਤਿਆਂ ਤੋਂ ਵੀ ਨਹੀਂ ਡਰਦੇ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਦਾ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮੱਸਿਆ ਕੱਲੀ ਸਾਡੇ ਪਿੰਡ ਦੀ ਨਹੀਂ ਹੈ ਇਹ ਸਾਡੇ ਪਿੰਡ ਦੇ ਨਾਲ ਨਾਲ ਹੋਰ ਕਈ ਪਿੰਡਾਂ ਵਿੱਚ ਵੀ ਫਸਲਾਂ ਦਾ ਨੁਕਸਾਨ ਕਰ ਚੁੱਕੇ ਹਨ ਇਹ ਰਾਤ ਸਮੇਂ ਨੁਕਸਾਨ ਕਰਦੇ ਹਨ ਅਤੇ ਦਿਨ ਸਮੇਂ ਇਹ ਕਿਸੇ ਗੁਪਤ ਜਗ੍ਹਾ ਤੇ ਲੁੱਕ ਜਾਂਦੇ ਹਨ|
ਉਹਨਾਂ ਮੰਗ ਕੀਤੀ ਕਿ ਕੋਈ ਅਜਿਹਾ ਹੱਲ ਕੀਤਾ ਜਾਵੇ ਜਿਸ ਨਾਲ ਸਾਡਾ ਇਨਾ ਜੰਗਲੀ ਸੂਰਾਂ ਤੋਂ ਛੁਟਕਾਰਾ ਹੋ ਜਾਵੇ ਨਹੀਂ ਤਾਂ ਸਾਡੀਆਂ ਫਸਲਾਂ ਦਾ ਇਹ ਵੱਡੇ ਪੱਧਰ ਤੇ ਇਸੇ ਤਰ੍ਹਾਂ ਨੁਕਸਾਨ ਕਰਦੇ ਰਹਿਣਗੇ ਤੇ ਕਿਸਾਨੀ ਲਾਹੇਬੰਦ ਧੰਦਾ ਬਣਨ ਦੀ ਬਜਾਏ ਨੁਕਸਾਨ ਦੇ ਧੰਦਾ ਬਣ ਜਾਵੇਗਾ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਮੌਕੇ ਤੇ ਥਾਣਾ ਸਿੰਘ ਕੇਵਲ ਸਿੰਘ ਮੇਜਰ ਸਿੰਘ ਬਲਕਰਨ ਸਿੰਘ ਨਾਜਰ ਸਿੰਘ ਚਰਨਜੀਤ ਸਿੰਘ ਬਲਜੀਤ ਸਿੰਘ ਨਿੱਕਾ ਸਿੰਘ ਲਾਲੀ ਸਿੰਘ ਆਦਿ ਹਾਜ਼ਰ ਸਨ ਉੱਧਰ ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫੀਸਰ ਜਗਤਾਰ ਸ਼ਰਮਾ ਨੇ ਦੱਸਿਆ ਕਿ ਇਸ ਬਾਰੇ ਮਾਣਯੋਗ ਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਜਾਣੂ ਕਰਵਾਇਆ ਗਿਆ ਹੈ।